02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਦਾ 94ਵਾਂ ਜਨਮ ਦਿਨ ਮਨਾਇਆ

ਅਜੀਤ ਡੈਸਕ 11-04-2026
ਬਰਨਾਲਾ, 10 ਅਪ੍ਰੈਲ (ਅਸ਼ੋਕ ਭਾਰਤੀ)-ਪ੍ਰਸਿੱਧ ਨਾਵਲਕਾਰ, ਸ਼ੋ੍ਰਮਣੀ ਸਾਹਿਤਕਾਰ, ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਦਾ 94ਵਾਂ ਜਨਮ ਦਿਨ ਉਨ੍ਹਾਂ ਦੇ ਗ੍ਰਹਿ ਵਿਖੇ ਬਰਨਾਲਾ ਦੇ ਸਾਹਿਤਕਾਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੀਆਂ ਦੋ ਨਵ ਪ੍ਰਕਾਸ਼ਿਤ ਪੁਸਤਕਾਂ ਨਾਵਲ 'ਅਹਿਸਾਸ ਦਰ ਅਹਿਸਾਸ' ਤੇ ਵਾਰਤਕ 'ਤਰਕਸ਼ੀਲ ਤਮੰਨਾ' ਵੀ ਲੋਕ ਅਰਪਣ ਕੀਤੀਆਂ ਗਈਆਂ | ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਗਵਰਨਿੰਗ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਾਪੂ ਗਾਸੋ ਜੀ ਸਾਹਿਤ ਦੇ ਸੱਚੇ ਸਾਧਕ ਹਨ ਜਿਸ ਤੋਂ ਹਰ ਲੇਖਕ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ | ਕਿਹਾ ਕਿ ਇਨ੍ਹਾਂ ਜ਼ਿੰਦਗੀ ਦੀ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ 'ਤੇ ਅਡੋਲ ਪਹਿਰਾ ਦਿੱਤਾ ਹੈ | ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਗਾਸੋ ਜੀ ਗੁਣਾਂ ਦੀ ਖਾਣ ਹਨ ਤੇ ਉੱਘੇ ਸਾਹਿਤਕਾਰ ਦੇ ਨਾਲ ਨਾਲ ਨਾਮੀ ਵਾਤਾਵਰਨ ਪ੍ਰੇਮੀ ਵੀ ਹਨ | ਇਨ੍ਹਾਂ ਇਲਾਕੇ ਵਿਚ 50 ਹਜ਼ਾਰ ਤੋਂ ਵੱਧ ਬੂਟੇ ਵੀ ਲਗਾਏ ਤੇ ਸੰਭਾਲੇ ਹਨ | ਦੈਨਿਕ ਟਿ੍ਬਿਊਨ ਦੇ ਸਹਿ ਸੰਪਾਦਕ ਅਰੁਣ ਨੇਥਾਨੀ ਨੇ ਕਿਹਾ ਕਿ ਗਾਸੋ ਜੀ ਲੋਕ ਪੱਖੀ ਸਮਾਜਿਕ ਕੀਮਤਾਂ ਦੀ ਸਲਾਮਤੀ ਲਈ ਨਿਰੰਤਰ ਉੱਚ ਮਿਆਰੀ ਸਾਹਿਤ ਸਿਰਜਣਾ ਕਰਦੇ ਸਮਾਜ ਨੂੰ ਸੁਚੱਜੀ ਸੇਧ ਦੇ ਰਹੇ ਹਨ | ਇਸ ਮੌਕੇ ਸ਼ਾਇਰ ਤਰਸੇਮ, ਡਾ. ਸੁਦਰਸ਼ਨ ਗਾਸੋ, ਐੱਸ.ਐੱਸ.ਡੀ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾ: ਪਿਨਾਂਕ ਮੌਦਗਿੱਲ, ਕਹਾਣੀਕਾਰ ਪਵਨ ਪਰਿੰਦਾ, ਪਿ੍ੰਸੀਪਲ ਰਾਕੇਸ਼ ਕੁਮਾਰ ਜਿੰਦਲ, ਭੋਲਾ ਸਿੰਘ ਸੰਘੇੜਾ, ਪ੍ਰਸ਼ੋਤਮ ਬੱਲੀ, ਦਰਸ਼ਨ ਸਿੰਘ ਗੁਰੂ ਨੇ ਕਿਹਾ ਸ੍ਰੀ ਗਾਸੋ ਨੇ 85 ਤੋਂ ਵਧੇਰੇ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ, ਲਿਖਣ ਕਾਰਜ ਨਿਰੰਤਰ ਜਾਰੀ ਹੈ | ਬਾਪੂ ਗਾਸੋ ਨੇ ਸਭਨਾਂ ਦਾ ਸਨੇਹ ਕਬੂਲਦਿਆਂ ਆਪਣੀ ਸਿਰਜਣਾ ਜਾਰੀ ਰੱਖਣ ਦਾ ਅਹਿਦ ਦਿ੍ੜ੍ਹਾਇਆ | ਇਸ ਮੌਕੇ ਮੇਘਰਾਜ ਮਿੱਤਰ, ਪਿ੍ਯਮ ਸ਼ਰਮਾ, ਸ਼ਸ਼ੀ ਗਾਸੋ, ਰਮੇਸ਼ ਗਾਸੋ, ਰਾਜਿੰਦਰ ਸੌਂਕੀ, ਮਹਿੰਦਰ ਰਾਹੀ, ਸਤੀਸ਼ ਗੁਲਾਟੀ, ਸਤਵੀਰ ਸਿੰਘ ਸੇਲਬਰਾਹ, ਰਾਮ ਸਰੂਪ ਸ਼ਰਮਾ, ਮਾ: ਕਾਂਤੀ ਸਰੂਪ ਸ਼ਰਮਾ, ਕਵਿੱਤਰੀ ਰਜਨੀਸ਼ ਕੌਰ ਬਬਲੀ, ਐੱਸ.ਐੱਸ. ਗਿੱਲ, ਜਗਸੀਰ ਸਿੰਘ ਸੰਧੂ, ਗਮਦੂਰ ਰੰਗੀਲਾ, ਯੋਗ ਗੁਰੂ ਕਮਲ ਸ਼ਰਮਾ, ਲਛਮਣ ਦਾਸ ਮੁਸਾਫਿਰ, ਸਰੂਪ ਹਰੀਗੜ੍ਹ, ਬੰਸਰੀ ਵਾਦਕ ਸੰਗੀਤ ਸ਼ਰਮਾ, ਸੁਰਜੀਤ ਸਿੰਘ ਸੰਧੂ, ਲਾਲੀ ਧਨੌਲਾ, ਮੇਜਰ ਸਿੰਘ, ਮਨਜੀਤ ਸਾਗਰ, ਡਾ: ਭੁਪਿੰਦਰ ਸਿੰਘ ਬੇਦੀ, ਯਾਦਵਿੰਦਰ ਸਿੰਘ ਭੁੱਲਰ, ਪਰਮਜੀਤ ਕੈਰੇ, ਤੇਜਿੰਦਰ ਸਿੰਘ ਚੰਡਿਹੋਕ, ਮੱਖਣ ਧਨੇਰ, ਡਾ: ਹਰਭਗਵਾਨ ਸ਼ਰਮਾ, ਪੋ੍ਰ: ਨਵਦੀਪ ਸ਼ਰਮਾ, ਰਘਵੀਰ ਸਿੰਘ ਗਿੱਲ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ 41ਵੀਂ ਕਾਨਵੋਕੇਸ਼ਨ ਮੌਕੇ ਖੋਜਾਰਥੀ ਗੁਰਜੰਟ ਸਿੰਘ ਨੂੰ ਡਾਕਟਰ ਦੀ ਉਪਾਧੀ ਪੰਜਾਬ ਦੇ ਗਵਰਨਰ ਵਲ... ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।