04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਧਿਆਪਕਾ ਵੀਰਪਾਲ ਕੌਰ ਦਾ ਦਿਹਾਂਤ <br/>

ਅਜੀਤ ਡੈਸਕ 11-04-2026
ਟੱਲੇਵਾਲ, 10 ਅਪੈ੍ਰਲ (ਸੋਨੀ ਚੀਮਾ)-ਪਿੰਡ ਚੀਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਿੰਦੀ ਵਿਸ਼ੇ ਦੀ ਅਧਿਆਪਕਾ ਮੈਡਮ ਵੀਰਪਾਲ ਕੌਰ ਦੀ ਦੁਖਦਾਈ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਚਾਰ ਮਹੀਨੇ ਦੀ ਪ੍ਰੈਗਨੈਂਟ ਮੈਡਮ ਵੀਰਪਾਲ ਕੌਰ ਵਾਸੀ ਧੂਰੀ ਕੁੱਝ ਦਿਨ ਪਹਿਲਾਂ ਹੀ ਬਿਮਾਰ ਹੋਈ ਸੀ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਜੇਰੇ ਇਲਾਜ ਜੱਚਾ ਅਤੇ ਪੇਟ ਵਿਚ ਪਲ ਰਹੇ ਬੱਚੇ ਦੀ ਦੁਖਦਾਈ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ਪਿ੍ੰਸੀਪਲ ਅਨਿਲ ਕੁਮਾਰ ਮੋਦੀ ਸਮੇਤ ਸਮੂਹ ਸਟਾਫ਼ ਵਲੋਂ ਮੈਡਮ ਵੀਰਪਾਲ ਕੌਰ ਦੇ ਪਰਿਵਾਰ ਨਾਲ ਦੱੁਖ ਸਾਂਝਾ ਕਰਦਿਆਂ ਕਿਹਾ ਉਹ ਸਿਰਫ਼ ਇਕ ਅਧਿਆਪਕਾ ਹੀ ਨਹੀਂ, ਸਗੋਂ ਇਕ ਪੇ੍ਰਰਨਾ ਦਾ ਸਰੋਤ ਸਨ, ਜਿਨ੍ਹਾਂ ਨੇ ਆਪਣੇ ਗਿਆਨ, ਮਿੱਠੇ ਸੁਭਾਅ ਅਤੇ ਸਮਰਪਣ ਨਾਲ ਅਨੇਕਾਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕੀਤਾ | ਉਨ੍ਹਾਂ ਦੀ ਸਿੱਖਿਆ ਅਤੇ ਸਕੂਲ ਪ੍ਰਤੀ ਸੇਵਾ ਹਮੇਸ਼ਾ ਯਾਦ ਰਹੇਗੀ |

ਪਿਛਲੀ ਖ਼ਬਰ ਤਪਾ ਬੁੱਕਸ ਬੈਂਕ ਮੁੜ ਤੋਂ ਹੋਈ ਸ਼ੁਰੂ, ਕੋਈ ਵੀ ਵਿਦਿਆਰਥੀ ਛੇਵੀਂ ਤੋਂ ਦਸਵੀਂ ਤੱਕ ਕਿਤਾਬਾਂ ਕਰ ਸਕਦਾ ਹੈ ਦਾਨ ਅਗਲੀ ਖ਼ਬਰ ਰਾਮਗੜ੍ਹੀਆ ਭਾਈਚਾਰੇ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੱੁਤ ਲਗਾਉਣ ਲਈ ਰੱਖੀ ਨੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।