05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ਹਿਣਾ ਤੋਂ ਚਾਰ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਬਰਨਾਲਾ ਨੇੜਿਓਾ ਮਿਲੀ ਲਾਸ਼ <br/>

ਅਜੀਤ ਡੈਸਕ 11-04-2026
ਸ਼ਹਿਣਾ, 10 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਤੋਂ ਚਾਰ ਦਿਨ ਪਹਿਲਾਂ ਭੇਦਭਰੀ ਹਾਲਤ ਵਿਚ ਗੁੰਮ ਹੋਏ ਇਕ ਨੌਜਵਾਨ ਦੀ ਬਰਨਾਲਾ ਨੇੜਿਓਾ ਝਾੜੀਆਂ ਵਿਚੋਂ ਲਾਸ਼ ਮਿਲਣ ਕਾਰਨ ਸ਼ਹਿਣਾ ਵਿਖੇ ਸਨਸਨੀ ਫੈਲ ਗਈ | ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਪੱੁਤਰ ਕੌਰਾ ਸਿੰਘ ਜੋ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਮਿ੍ਤਕ ਦੇਹ ਬਰਨਾਲਾ ਨੇੜਿਓ ਝਾੜੀਆਂ ਵਿਚੋਂ ਮਿਲਣ 'ਤੇ ਵੱਡੀ ਗਿਣਤੀ ਵਿਚ ਉਸ ਦੇ ਮਾਪੇ ਤੇ ਪਿੰਡ ਵਾਸੀ ਥਾਣਾ ਸ਼ਹਿਣਾ ਵਿਖੇ ਪਹੁੰਚੇ | ਥਾਣਾ ਮੁਖੀ ਰੈਨੂੰ ਪਰੋਚਾ ਨੇ ਉਨ੍ਹਾਂ ਨੂੰ ਦੱਸਿਆ ਕਿ ਘਟਨਾ ਦੀ ਹੱਦ ਬਰਨਾਲਾ ਪੁਲਿਸ ਥਾਣੇ ਵਿਚ ਪੈਂਦੀ ਹੈ | ਜਿਸ ਲਈ ੳੱੁਥੇ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜ਼ਿਕਰਯੋਗ ਹੈ ਕਿ ਸ਼ਹਿਣਾ ਪਿੰਡ ਵਿਚੋਂ ਨੌਜਵਾਨ ਲੜਕਿਆਂ: ਦੀਆਂ ਅਣਆਈਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜ਼ਿਆਦਾਤਰ ਮਾਪਿਆਂ ਦੇ ਘਰਾਂ ਵਿਚ ਉਹ ਚਿਰਾਗ਼ ਬੁਝੇ ਹਨ, ਜੋ ਮਾਪਿਆਂ ਦੀ ਇਕਲੌਤੀ ਔਲਾਦ ਸਨ |

ਪਿਛਲੀ ਖ਼ਬਰ ਦਿਨ-ਦਿਹਾੜੇ ਕੱੁਟਮਾਰ ਕਰਨ ਤੇ ਲੱੁਟ-ਖੋਹ ਕਰਨ ਦੇ ਮਾਮਲੇ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅੱਗ ਲੱਗਣ ਕਾਰਨ 2 ਕਨਾਲ ਕਣਕ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।