13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਤੇਜ਼ ਹਨੇਰੀ ਅਤੇ ਬਰਸਾਤ ਤੋਂ ਅਗੇਤੀਆਂ ਕਣਕਾਂ ਨੂੰ ਛੱਡ ਫ਼ਸਲਾਂ ਦਾ ਰਿਹਾ ਬਚਾਅ

ਅਜੀਤ ਡੈਸਕ 10-04-2026
ਧਨੌਲਾ, 9 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਤੇਜ਼ ਹਨੇਰੀ ਵੀ ਚੱਲੀ ਅਤੇ ਟੁੱਟਵੀਂ ਬਰਸਾਤ ਵੀ ਹੋਈ ਪ੍ਰੰਤੂ ਇਲਾਕਾ ਧਨੌਲਾ ਅੰਦਰ ਕੁੱਝ ਪਛੇਤੀਆਂ ਕਣਕਾਂ ਨੂੰ ਛੱਡ ਕੇ ਲਗਭਗ ਨੁਕਸਾਨ ਤੋਂ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਪਿਛੇਤੀਆਂ ਕਣਕਾਂ ਹਵਾ ਦੇ ਤੇਜ਼ ਬਹਾ ਕਾਰਨ ਟੇਢੀਆਂ ਹੋ ਗਈਆਂ ਪ੍ਰੰਤੂ ਉਸ ਦੇ ਵੀ ਦਾਣੇ ਦਾ ਪੂਰੀ ਤਰ੍ਹਾਂ ਬਚਾਅ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਤੂੜੀ ਦੇ ਰੰਗ ਵਿਚ ਥੋੜ੍ਹਾ ਬਦਲਾਅ ਹੋਣ ਦਾ ਜ਼ਰੂਰ ਅਨੁਮਾਨ ਹੈ ਪ੍ਰੰਤੂ ਗੁਣਵੱਤਾ ਪੱਖੋਂ ਕੋਈ ਫ਼ਰਕ ਨਹੀਂ ਪਿਆ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਭਾਈ ਸੇਵਾ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਤੱਕ ਤਾਂ ਬਚਾ ਰਿਹਾ | ਹਰੇ ਚਾਰੇ ਸੰਬੰਧੀ ਵੀ ਉਨ੍ਹਾਂ ਆਖਿਆ ਕਿ ਸਬਜ਼ੀ ਅਤੇ ਹਰੇ ਚਾਰੇ ਤੇ ਵੀ ਇਸ ਮੌਸਮ ਦੇ ਵਿਗਾੜ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ | ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਕਣਕਾਂ ਪੱਕੀਆਂ ਹੋਣ ਕਰ ਕੇ ਬਿਜਲੀ ਵਿਭਾਗ ਵਲੋਂ ਬਿਜਲੀ ਸਪਲਾਈ ਦੇਣ ਸਮੇਂ ਬੰਦ ਕਰ ਦਿੱਤੀ ਗਈ ਹੈ | ਜਦਕਿ ਹਰੇ ਹਾਲੇ ਵੀ ਪਾਣੀ ਮੰਗਦੇ ਹਨ | ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਇੱਥੇ ਰਜਵਾਹੇ ਵੀ ਕਾਫ਼ੀ ਸਮੇਂ ਤੋਂ ਬੰਦ ਹਨ | ਜਿਸ ਕਰ ਕੇ ਹਰੇ ਚਾਰਿਆਂ ਨੂੰ ਪਾਣੀ ਲਾਉਣਾ ਮੁਸ਼ਕਲ ਹੋਇਆ ਪਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਘੱਟੋ ਘੱਟ ਨਹਿਰੀ ਪਾਣੀ ਬਹਾਲ ਰੱਖਿਆ ਜਾਵੇ ਅਤੇ ਕਾਫ਼ੀ ਸਮੇਂ ਤੋਂ ਬੰਦ ਪਏ ਧਨੌਲਾ ਰਜਵਾਹੇ ਵਿਚ ਪਾਣੀ ਭੇਜਿਆ ਜਾਵੇ |
ਪਿਛਲੀ ਖ਼ਬਰ ਬੱਚੀ ਭਰੂਣ ਹੱਤਿਆ ਰੋਕਣ ਲਈ ਐਡਵਾਇਜ਼ਰੀ ਕਮੇਟੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਹਸਪਤਾਲ ਦੇ ਸੁਧਾਰ ਲਈ ਜਨਤਕ ਜਥੇਬੰਦੀਆਂ ਦਾ ਵਫ਼ਦ ਸੀ.ਐਮ.ਓ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।