13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

'ਮਧੁਰਮ-26' ਤੋਂ ਪਹਿਲਾਂ ਸਲਾਈਟ ਕੈਂਪਸ ਵਿਚ ਫਲੈਸ਼ਮੌਬ ਦੀ ਧੂਮ

ਅਜੀਤ ਡੈਸਕ 10-04-2026
ਲੌਂਗੋਵਾਲ, 9 ਅਪ੍ਰੈਲ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ 'ਚ ਹੋ ਰਹੇ 'ਮਧੁਰਮ-26' ਦੇ ਆਖ਼ਰੀ ਪ੍ਰੀ-ਫੈਸਟ ਈਵੈਂਟ 'ਫਲੈਸ਼ਮੌਬ' ਦੌਰਾਨ ਸਲਾਈਟ ਕੈਂਪਸ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ 600 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਪ੍ਰੋਗਰਾਮ ਵਿੱਚ ਗਤੀਸ਼ੀਲ ਅਤੇ ਤਾਲਬੱਧ ਡਾਂਸ ਪੇਸ਼ਕਾਰੀਆਂ ਪੇਸ਼ ਕੀਤੀਆਂ | ਕਲਾਕਾਰਾਂ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਇਸ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਧੁਰਮ ਦੇ ਪੈਟਰਨ ਪ੍ਰੋ. ਵੀ.ਕੇ. ਕੁਕਰੇਜਾ, ਡੀਨ ਪ੍ਰੋ. ਇੰਦਰਜ ਸਿੰਘ ਚੇਅਰਮੈਨ, 'ਮਧੁਰਮ-26', ਇੰਜ. ਅੰਸ਼ੁਕਾ ਬਾਂਸਲ ਵਾਈਸ-ਚੇਅਰਮੈਨ, ਡਾ. ਮੁਹੰਮਦ ਮਾਜਿਦ ਵਾਈਸ-ਚੇਅਰਮੈਨ, ਅਤੇ ਪ੍ਰੋ. ਪ੍ਰਦੂਮਨ ਕੁਮਾਰ ਕਨਵੀਨਰ ਡਿਸਿਪਲਿਨ, ਮਧੁਰਮ'26 ਚੀਫ਼ ਵਾਰਡਨ ਆਦਿ ਹਾਜ਼ਰ ਸਨ | ਵਰਨਣਯੋਗ ਹੈ ਕਿ ਪ੍ਰੀ-ਫੈਸਟ ਗਤੀਵਿਧੀਆਂ ਦੀ ਸਮਾਪਤੀ ਕਰਦਿਆਂ, ਇਸ ਫਲੈਸ਼ਮੌਬ ਨੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸਾਲਾਨਾ ਸਮਾਜਿਕ-ਸੱਭਿਆਚਾਰਕ ਮੇਲੇ 'ਮਧੁਰਮ-26' ਦੇ ਸ਼ਾਨਦਾਰ ਆਗਾਜ਼ ਲਈ ਮੰਚ ਤਿਆਰ ਕਰ ਦਿੱਤਾ ਹੈ |
ਪਿਛਲੀ ਖ਼ਬਰ ਰੇਲਵੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਧੂਰੀ ਵਿਕਾਸ ਮੰਚ ਨੇ ਡੀ.ਆਰ.ਐਮ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਵਿਧਾਇਕ ਰਹਿਮਾਨ ਦੀ ਅਗਵਾਈ ਹੇਠ ਹਲਕੇ ਵਿੱਚ ਵਿਕਾਸ ਦੀ ਲਹਿਰ ਤੇਜ਼ - ਸੀਨੀਅਰ ਆਪ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।