11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ <br/>

ਅਜੀਤ ਡੈਸਕ 05-04-2026
ਟੱਲੇਵਾਲ, 4 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਮੁਖੀ ਇੰਸਪੈਕਟਰ ਕਿਰਨਜੀਤ ਕੌਰ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ਪਾਰਟੀ ਸਮੇਤ ਦੇ ਟੱਲੇਵਾਲ ਨਹਿਰ ਪੁਲ 'ਤੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਹੁਲ ਕੁਮਾਰ ਉਰਫ਼ ਕਾਲੂ ਪੁੱਤਰ ਰਾਜੂ ਕੁਮਾਰ ਵਾਸੀ ਬਾਲਮੀਕ ਬਸਤੀ ਨੇੜੇ ਦਾਣਾ ਮੰਡੀ ਧਨੌਲਾ ਜ਼ਿਲ੍ਹਾ ਬਰਨਾਲਾ, ਹਰਪ੍ਰੀਤ ਸਿੰਘ ਉਰਫ਼ ਭੂੰਡੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਫਰਵਾਹੀ ਹਾਲ ਆਬਾਦ ਨੇੜੇ ਪੰਜਾਬ ਨਰਸਰੀ ਚੌਕ ਬਰਨਾਲਾ ਜੋ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਚੋਰੀ ਕੀਤਾ ਮੋਟਰਸਾਈਕਲ ਵੇਚਣ ਲਈ ਕਸਬਾ ਬਰਨਾਲਾ ਤੋ ਪਿੰਡ ਚੂੰਘਾ ਵਿਧਾਤਾ ਰੋਡ ਰਾਹੀਂ ਕਸਬਾ ਭਦੌੜ ਨੂੰ ਆ ਰਹੇ ਹਨ | ਜੇਕਰ ਹੁਣੇ ਹੀ ਪੁਲ ਨਹਿਰ ਵਿਧਾਤਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਰਾਹੁਲ ਕੁਮਾਰ ਉਰਫ਼ ਕਾਲੂ ਅਤੇ ਹਰਪ੍ਰੀਤ ਸਿੰਘ ਉਰਫ਼ ਭੂੰਡੀ ਉਕਤਾਨ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ | ਉਕਤ ਮੁਖ਼ਬਰੀ ਉਪਰੰਤ ਦੋਵੇਂ ਦੋਸ਼ੀਆਂ ਤੋਂ ਬਿਨਾ ਨੰਬਰੀ ਮਾਰਕਾ ਹੀਰੋ ਸਪਲੈਡਰ ਬਰਾਮਦ ਸਮੇਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਅਗਲੀ ਖ਼ਬਰ ਗੁ: ਅੜੀਸਰ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।