ਸ਼ਹਿਣਾ, 30 ਮਾਰਚ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਬੀਤੇ ਕੱਲ੍ਹ ਗੁਰਦੁਆਰਾ ਪ੍ਰਤੱਖਸਰ ਵਿਖੇ ਇਕ ਮੰਦਬੁੱਧੀ ਨੌਜਵਾਨ ਵਲੋਂ ਦਰਬਾਰ ਹਾਲ ਵਿਚ ਦਾਖਲ ਹੋ ਕੇ ਦਰੀਆਂ ਆਦਿ ਖਿਲਾਰ ਦੇਣ ਦੇ ਮਾਮਲੇ ਦੀ ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਕੀਤੀ | ਇਸ ਸਮੇਂ ਉਨ੍ਹਾਂ ਲੋਕਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਪ੍ਰਧਾਨ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਤੋਂ ਵੀ ਪੱੁਛਗਿੱਛ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦਾ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਕੁਲਦੀਪ ਸਿੰਘ ਪੱੁਤਰ ਗੁਰਚਰਨ ਸਿੰਘ ਅਕਸਰ ਪਿੰਡ ਦੇ ਕੁੱਝ ਧਾਰਮਿਕ ਸਥਾਨਾਂ 'ਤੇ ਜਾ ਵੜਦਾ | ਬੀਤੇ ਕੱਲ੍ਹ ਵੀ ਉਹ ਗੁਰਦੁਆਰਾ ਪ੍ਰਤੱਖਸਰ ਵਿਖੇ ਦਾਖਲ ਹੋਇਆ ਅਤੇ ਦਰੀਆਂ ਆਦਿ ਖਿਲਾਰ ਦਿੱਤੀਆਂ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੌਕਸੀ ਸਦਕਾ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਥਾਣਾ ਸ਼ਹਿਣਾ ਦੀ ਪੁਲਿਸ ਨੂੰ ਸੌਂਪ ਦਿੱਤਾ ਸੀ, ਪਰ ਅੱਜ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਮਾਨਸਿਕ ਤੌਰ 'ਤੇ ਬਿਮਾਰ ਹੋਣ ਕਾਰਨ ਪਿੰਡ ਵਿਚ ਅਕਸਰ ਘੁੰਮਦਾ ਸੀ, ਪਰ ਹੁਣ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ | ਇਸ ਮੌਕੇ ਬਲਵੰਤ ਸਿੰਘ ਪ੍ਰਧਾਨ, ਮਾ: ਭਜਨ ਸਿੰਘ, ਗਿਆਨੀ ਮੰਦਰ ਸਿੰਘ ਮੌੜ, ਡੋਗਰ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਗੋਲੂ, ਹਰਨੇਕ ਸਿੰਘ ਧਾਲੀਵਾਲ, ਮੋਹਣੀ ਸਿੰਘ, ਬਿੰਦਰ ਸਿੰਘ ਮਿਸਤਰੀ, ਮਿਹਰ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ ਆਦਿ ਵੀ ਹਾਜ਼ਰ ਸਨ |