ਟੱਲੇਵਾਲ, 29 ਮਾਰਚ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਦੀ ਰਹਿਨੁਮਾਈ ਹੇਠ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਸਦਕਾ 4 ਰੋਜ਼ਾ ਕ੍ਰਿਕਟ ਕੱਪ 2 ਅਪ੍ਰੈਲ ਤੋਂ 5 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕ੍ਰਿਕਟ ਕੱਪ 'ਤੇ ਜਿੱਥੇ ਪਹਿਲਾ ਇਨਾਮ 31 ਹਜ਼ਾਰ ਦੀ ਰਾਸ਼ੀ ਰੋਜਰ ਰੰਧਾਵਾ ਯੂ.ਐੱਸ.ਏ ਅਤੇ ਜੱਸੀ ਕੈਨੇਡਾ ਵਲੋਂ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ ਸੈਮ ਕੈਨੇਡਾ ਅਤੇ ਪਵਨ ਕੈਨੇਡਾ ਵਲੋਂ 21 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕਰਨਗੇ | ਇਸ ਤੋਂ ਇਲਾਵਾ ਤੀਜਾ ਅਤੇ ਚੌਥੇ ਇਨਾਮ ਦੀਆਂ ਜੇਤੂ ਟੀਮਾਂ ਨੂੰ ਵੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜੋਸ਼ੀ ਆਸਟੇ੍ਰਲੀਆ, ਮੌਨੂੰ ਸਿੱਧੂ, ਸੁੱਖੀ ਢਿੱਲੋਂ, ਰੇਸ਼ਮ ਸਰਾਂ, ਵਰਿੰਦਰ ਭੋਤਨਾ, ਗੋਲਡੀ, ਹਨੀ, ਗਗਨ, ਗੁਰਦੀਪ, ਅੰਮਿ੍ਤ, ਲੱਖਾ ਸਿੱਧੂ ਜੱਗਾ ਗਿੱਲ ਆਦਿ ਵੀ ਹਾਜ਼ਰ ਸਨ |