ਮਹਿਲ ਕਲਾਂ, 30 ਮਾਰਚ (ਅਵਤਾਰ ਸਿੰਘ ਅਣਖੀ)-ਟਕਸਾਲੀ ਅਕਾਲੀ ਆਗੂ ਸਵ: ਜਥੇਦਾਰ ਚੇਤਨ ਸਿੰਘ ਮੂੰਮ ਦੇ ਨੌਜਵਾਨ ਪੋਤਰੇ ਬਲਰਾਜ ਸਿੰਘ ਸੇਖੋਂ (33) ਪੁੱਤਰ ਕਰਮਜੀਤ ਸਿੰਘ ਸੇਖੋਂ ਦੇ ਅੰਤਿਮ ਸਸਕਾਰ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਵੱਖ-ਵੱਖ ਆਗੂਆਂ, ਆਮ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਤੀਜੇ ਅਰਮਾਨ ਸਿੰਘ ਸੇਖੋਂ ਨੇ ਦਿਖਾਈ | ਇਸ ਦੁਖਦਾਈ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਜਥੇਦਾਰ ਜਰਨੈਲ ਸਿੰਘ ਭੋਤਨਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਵ: ਜਥੇਦਾਰ ਚੇਤਨ ਸਿੰਘ ਮੂੰਮ ਦੇ ਹੋਣਹਾਰ ਪੋਤਰੇ ਕਾਕਾ ਬਲਰਾਜ ਸਿੰਘ ਦੇ ਭਰ ਜਵਾਨੀ 'ਚ ਵਿੱਛੜ ਜਾਣ ਕਾਰਨ ਪਰਿਵਾਰ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਨਰਲ ਸਕੱਤਰ ਲਛਮਣ ਸਿੰਘ ਮੂੰਮ, ਸੁਖਪਾਲ ਸਿੰਘ ਮੂੰਮ, ਭਿੰਦਰ ਸਿੰਘ ਮੂੰਮ, ਨੰਬਰਦਾਰ ਕੁਲਵੰਤ ਸਿੰਘ ਡੀ.ਸੀ., ਜਸਵਿੰਦਰ ਸਿੰਘ ਮੂੰਮ, ਗੁਰਤੇਜ ਸਿੰਘ ਮੂੰਮ, ਪਰਮਪ੍ਰੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਕਲਾਲ ਮਾਜਰਾ, ਸਰਪੰਚ ਬਚਿੱਤਰ ਸਿੰਘ ਰਾਏਸਰ, ਸੁਖਦੇਵ ਸਿੰਘ ਰਾਹਲ, ਗੁਰਪ੍ਰੀਤ ਸਿੰਘ ਅਣਖੀ, ਹਰਨੇਕ ਸਿੰਘ ਛਾਪਾ, ਊਧਮ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਗਾਗੇਵਾਲ ਸਮੇਤ ਕਈ ਹੋਰ ਆਗੂ ਹਾਜ਼ਰ ਸਨ | ਪਰਿਵਾਰਕ ਸੂਤਰਾਂ ਅਨੁਸਾਰ ਕਾਕਾ ਬਲਰਾਜ ਸਿੰਘ ਸੇਖੋਂ ਦੇ ਫ਼ੁੱਲ ਚੁਗਣ, ਅੰਗੀਠਾ ਸੰਭਾਲਣ ਦੀ ਦੀ ਰਸਮ 31 ਮਾਰਚ, ਮੰਗਲਵਾਰ ਨੂੰ ਸਵੇਰੇ 10 ਵਜੇ ਪਿੰਡ ਮੂੰਮ ਵਿਖੇ ਹੋਵੇਗੀ |