09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਲੇਰਕੋਟਲਾ ਦੀ ਬੇਟੀ ਸਾਇਮਾ ਸਿੱਦੀਕੀ ਨੇ ਹਿਜ਼ਾਬ ਪਹਿਨ ਕੇ ਆਪਣੇ ਅੰਦਰ ਡਾ. ਬਣਨ ਦੇ ਸੰਜੋਏ ਸੁਪਨੇ ਨੂੰ ਕੀਤਾ ਸਾਕਾਰ <br/>

ਅਜੀਤ ਡੈਸਕ 29-03-2026
ਮਲੇਰਕੋਟਲਾ, 28 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੇ ਇੱਕ ਛੋਟੇ ਜਿਹੇ ਦੁਕਾਨਦਾਰ ਹੋਣ ਦੇ ਬਾਵਜੂਦ ਆਜ਼ਾਦ ਸਿੱਦੀਕੀ ਨੇ ਆਪਣੀਆਂ ਸਾਰੀਆਂ ਬੇਟੀਆਂ ਅਤੇ ਛੋਟੀਆਂ ਭੈਣਾਂ ਨੂੰ ਦਿਨ-ਰਾਤ ਸਿਰਤੋੜ ਮਿਹਨਤ ਕਰਕੇ ਉਨ੍ਹਾਂ ਦੀ ਪੁੱਤਰਾਂ ਵਾਂਗ ਪਰਵਰਿਸ਼ ਕਰਕੇ ਪੜ੍ਹਾਈ ਦੇ ਖੇਤਰ ਵਿਚ ਉਚੇਰੀ ਡਿਗਰੀਆਂ ਹਾਸਿਲ ਕਰਵਾ ਕੇ ਪੰਜਾਬ ਦੇ ਲੜਕੇ ਅਤੇ ਲੜਕੀਆਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ | ਇਸ ਮੌਕੇ ਦੁਕਾਨਦਾਰ ਆਜ਼ਾਦ ਸਿੱਦੀਕੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਸਾਇਮਾ ਸਿੱਦੀਕੀ ਨੂੰ ਪੁੱਤਰਾਂ ਦੀ ਤਰ੍ਹਾਂ ਪਾਲ ਕੇ ਪੜ੍ਹਾਇਆ ਹੈ ਅਤੇ ਅੱਜ ਉਸ ਨੇ ਕਿ੍ਸਚੀਅਨ ਮੈਡੀਕਲ ਕਾਲਜ ਲੁਧਿਆਣਾ ਤੋਂ (ਬੀ.ਡੀ.ਐੱਸ) ਦੀ ਡਿਗਰੀ ਹਾਸਿਲ ਕਰਕੇ ਆਪਣੇ ਅੰਦਰ ਡਾਕਟਰ ਬਣਨ ਦੇ ਸੰਜੋਏ ਹੋਏ ਸੁਪਨੇ ਨੂੰ ਸਾਕਾਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਹਿਜ਼ਾਬ ਕਰਕੇ ਵੀ ਉੱਚੀਆਂ-ਉੱਚੀਆਂ ਡਿਗਰੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ | ਹਿਜ਼ਾਬ ਪੜ੍ਹਾਈ ਲਈ ਕੋਈ ਰੁਕਾਵਟ ਨਹੀਂ ਹੈ | ਇਸ ਮੌਕੇ ਆਜ਼ਾਦ ਸਿੱਦੀਕੀ ਨੇ ਆਪਣੀ ਕੌਮ ਦੇ ਸਾਰੇ ਮਾਪਿਆਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਡਾਕਟਰ ਬਣਕੇ ਆਈ ਉਨ੍ਹਾਂ ਦੀ ਛੋਟੀ ਭੈਣ ਸਾਇਮਾ ਸਿੱਦੀਕੀ ਤੋਂ ਸੇਧ ਲੈਂਦੇ ਹੋਏ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਜ਼ਰੂਰ ਦਿਵਾਉਣ, ਕਿਉਂਕਿ ਸਿੱਖਿਆ ਨਾਲ ਇਨਸਾਨ ਉੱਚੀਆਂ-ਉੱਚੀਆਂ ਪਦਵੀਆਂ ਨੂੰ ਸਰ ਕਰ ਕਰਕੇ ਆਪਣੀ ਕੌਮ ਦੇ ਹਾਲਾਤ ਬਦਲ ਸਕਦਾ ਅਤੇ ਇੱਕ ਸਿੱਖਿਅਤ ਇਨਸਾਨ ਹੀ ਹਰੇਕ ਖੇਤਰ ਵਿਚ ਦੇਸ਼ ਨੂੰ ਹੋਰ ਵੀ ਬੁਲੰਦੀਆਂ ਤੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ | ਉਨ੍ਹਾਂ ਆਪਣੇ ਇਲਾਕੇ ਭਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਧੀਆਂ-ਪੁੱਤਰਾਂ ਨੂੰ ਜ਼ਰੂਰ ਪੜ੍ਹਾਉਣ-ਲਿਖਾਉਣ, ਘਰ ਦੇ ਹਾਲਾਤ ਚਾਹੇ ਕਿਹੋ-ਜਿਹੇ ਵੀ ਹੋਣ |

ਪਿਛਲੀ ਖ਼ਬਰ ਨਵੀਂ ਅਨਾਜ ਮੰਡੀ ਧੂਰੀ ਵਿਖੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਪੰਜਾਬ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ ਫੀਮੇਲ ਨਵੀਂ ਭਰਤੀ ਦੇ ਹੁਕਮ ਜਲਦੀ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।