08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਵਿਧਾਤਾ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਚੌਥੇ ਦਿਨ ਜਾਰੀ <br/>

ਅਜੀਤ ਡੈਸਕ 29-03-2026
ਟੱਲੇਵਾਲ, 28 ਮਾਰਚ (ਸੋਨੀ ਚੀਮਾ)-ਭਾਰਤ ਮਾਲਾ ਸੜਕ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਵਿਚ ਅਣਗਹਿਲੀ ਵਰਤਣ ਦੇ ਰੋਸ ਵਜੋਂ ਪੀੜਤ ਕਿਸਾਨਾਂ ਵਲੋਂ ਭਾਰਤ ਮਾਲਾ ਸੜਕ ਪ੍ਰੋਜੈਕਟ ਬਠਿੰਡਾ-ਲੁਧਿਆਣਾ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕਰਵਾ ਕੇ ਪਿੰਡ ਵਿਧਾਤਾ ਵਿਖੇ ਪਿਛਲੇ ਦਿਨਾਂ ਤੋਂ ਧਰਨਾ ਜਾਰੀ ਹੈ | ਇਸ ਧਰਨੇ ਦੌਰਾਨ ਕਿਸਾਨ ਆਗੂ ਬਿੰਦਰ ਸਿੰਘ ਪ੍ਰਧਾਨ ਅਤੇ ਜਗਸੀਰ ਸਿੰਘ ਸੀਰਾ ਠੇਕੇਦਾਰ ਸਮੇਤ ਕਿਸਾਨ ਸਾਥੀਆਂ ਨੇ ਕੇਂਦਰ ਸਰਕਾਰ ਅਤੇ ਭਾਰਤ ਮਾਲਾ ਪ੍ਰੋਜੈਕਟ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਮਾਲਾ ਸੜਕ ਦੇ ਅਧਿਕਾਰੀਆਂ ਵਲੋਂ ਬਠਿੰਡਾ, ਬਰਨਾਲਾ ਇਲਾਕੇ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਪੂਰੇ ਮੁੱਲ ਨਹੀਂ ਦਿੱਤੇ ਜਾਂਦੇ | ਜਿਸ ਕਾਰਨ ਕਿਸਾਨ ਜਥੇਬੰਦੀਆਂ ਵਲੋਂ ਮਜਬੂਰ ਹੋ ਕੇ ਭਾਰਤ ਮਾਲਾ ਸੜਕ ਦਾ ਕੰਮ ਜ਼ਿਲ੍ਹਾ ਬਰਨਾਲਾ ਵਿਚ 12 ਥਾਵਾਂ 'ਤੇ ਧਰਨੇ ਲਗਾ ਕੇ ਮੁਕੰਮਲ ਤੌਰ 'ਤੇ ਬੰਦ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਬਰਨਾਲਾ-ਬਠਿੰਡਾ ਦੇ ਕਿਸਾਨਾਂ ਨੂੰ ਜ਼ਮੀਨਾਂ ਦਾ ਰੇਟ ਲੁਧਿਆਣਾ ਵਾਲਾ ਨਹੀਂ ਮਿਲਦਾ | ਉਨ੍ਹਾਂ ਸਮਾਂ ਧਰਨਾ ਜਾਰੀ ਰਹੇਗਾ | ਇਸ ਮੌਕੇ ਕਰਨੈਲ ਸਿੰਘ, ਬਿੰਦਰ ਸਿੰਘ ਪ੍ਰਧਾਨ, ਹਰਜੀਤ ਸਿੰਘ, ਸੇਰ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਭਾਨਾ ਸਿੰਘ, ਗੁਰਦੇਵ ਸਿੰਘ, ਜੱਗ ਸਿੰਘ, ਵਸਾਵਾ ਸਿੰਘ, ਕਾਲਾ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਹਰਜੀਤ ਸਿੰਘ, ਜੱਸਾ ਸਿੰਘ, ਹਰਦਮ ਸਿੰਘ, ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ 3 ਹੋਰ ਆਮ ਆਦਮੀ ਕਲੀਨਿਕ ਸ਼ੁਰੂ, ਕੁੱਲ ਗਿਣਤੀ 17 ਹੋਈ-ਮੀਤ ਹੇਅਰ <br/> ਅਗਲੀ ਖ਼ਬਰ ਜ਼ਹਿਰੀਲੀ ਚੀਜ਼ ਖਾਣ ਨਾਲ ਬਜ਼ੁਰਗ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।