14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਹੋਈ ਮੀਟਿੰਗ <br/>

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਦੌਰਾਨ ਆਗੂ | ਅਜੀਤ ਤਸਵੀਰ <br/> 08-03-2026
ਸ਼ਹਿਣਾ, 7 ਮਾਰਚ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ, ਬਲਾਕ ਪ੍ਰਧਾਨ ਡਾ: ਬਿੱਕਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਬਦੌਲਤ ਹੀ ਸਾਡੀ ਪੈ੍ਰਕਟਿਸ ਚੱਲ ਰਹੀ ਹੈ, ਅਸੀਂ 1994 ਤੋਂ ਚੱਲ ਰਹੇ ਹਾਂ, ਕਿ ਸਾਡੇ ਇਕੱਠੇ ਹੋਏ ਬਿਨਾਂ, ਸਰਕਾਰ, ਹੈਲਥ ਡਿਪਾਰਟਮੈਂਟ, ਪੁਲਿਸ ਨੇ ਅਨੇਕਾਂ ਕਿਸਮ ਦੇ ਅੱਤਿਆਚਾਰ ਕਰਨੇ ਸੀ, ਜ਼ੁਲਮ ਕਰਨ ਵਾਲੇ ਲੋਕਾਂ ਨੂੰ ਜਥੇਬੰਦੀ ਨੇ ਹੀ ਠੱਲ੍ਹ ਪਾਈ ਹੋਈ ਹੈ | ਮੀਟਿੰਗ ਵਿਚ ਬੀ.ਐਮ.ਸੀ ਹਸਪਤਾਲ ਬਰਨਾਲਾ ਦੇ ਡਾ: ਗੁਰਿੰਦਰ ਸਿੰਘ ਮਾਨ ਹੱਡੀਆਂ ਦੇ ਮਾਹਰ ਅਤੇ ਡਾ: ਜਿਗਰ ਦੀਪ ਸਿੰਘ ਜੁਰੋਲੋਜਿਸਟ, ਗੁਰਦੇ ਰੋਗਾਂ ਦੇ ਮਾਹਿਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਦਰਸ਼ਨ ਢਿਲਵਾਂ, ਡਾ: ਗੁਰਮੇਲ ਢਿਲਵਾਂ, ਡਾ: ਚਮਕੌਰ ਵਿਧਾਤਾ, ਡਾ: ਨਰੇਸ਼ ਨਿੰਮ ਵਾਲੇ ਮੌੜ, ਡਾ: ਬਲਵੰਤ ਸਿੰਘ ਬੱਲੋਕੇ, ਡਾ: ਗੁਰਦੀਪ ਮੱਲੀਆਂ, ਡਾ: ਮੋਦਨ ਸ਼ਹਿਣਾ, ਡਾ: ਅਵਤਾਰ ਸ਼ਹਿਣਾ, ਡਾ: ਰਾਹੁਲ ਸ਼ਹਿਣਾ, ਡਾ: ਰਮਨਦੀਪ ਸ਼ਹਿਣਾ, ਡਾ: ਬਲਵਿੰਦਰ ਸ਼ਰਮਾ ਚੀਮਾ, ਡਾ: ਫ਼ਿਰੋਜ਼ ਚੀਮਾ, ਡਾ: ਦੀਪ ਚੀਮਾ, ਡਾ: ਚਰਨਜੀਤ ਮੌੜ, ਡਾ: ਲਖਵਿੰਦਰ ਮੌੜ, ਡਾ: ਨਿਰਮਲ ਮੌੜ, ਡਾ: ਬੂਟਾ ਸੰਧੂ ਕਲਾਂ, ਡਾ: ਮਨਜੀਤ ਸੰਧੂ ਕਲਾਂ, ਡਾ: ਦਿਲਬਰ ਹੁਸੈਨ ਸ਼ਹਿਣਾ, ਡਾ: ਬਲਜੀਤ ਮੌੜ ਮਕਸੁੱਥਾ, ਡਾ: ਗੁਰਦੀਪ ਸਿੰਘ ਸ਼ਹਿਣਾ ਮੌੜ, ਡਾ: ਖ਼ਾਨ ਰਾਮਗੜ੍ਹ, ਡਾ: ਰਾਜ ਘੁੰਨਸ, ਪੀ.ਆਰ.ਓ ਡਾ: ਗੁਰਪ੍ਰੀਤ, ਰਮਨ ਮੈਨੇਜਰ, ਦਲਜੀਤ ਸਿੰਘ, ਡਾ: ਬੰਤ ਜੋਧਪੁਰ, ਡਾ: ਮਲਕੀਤ ਸਿੰਘ ਚੀਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਪਾ ਪੁਲਿਸ ਵਲੋਂ ਪੀ.ਓ. ਹੋਈ ਅÏਰਤ ਕਾਬੂ <br/> ਅਗਲੀ ਖ਼ਬਰ ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ ਵਿਚ 100 ਉੱਦਮੀ ਅÏਰਤਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।