20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਇਕਾਈ ਪੰਡੋਰੀ ਦੀ ਸਰਬਸੰਮਤੀ ਨਾਲ ਹੋਈ ਚੋਣ

ਪਿੰਡ ਪੰਡੋਰੀ ਇਕਾਈ ਦੀ ਨਵੀਂ ਚੋਣ ਦੌਰਾਨ ਅਹੁਦੇਦਾਰ ਤੇ ਸਾਬਕਾ ਸੈਨਿਕ ਵਿੰਗ ਦੇ ਆਗੂ | ਤਸਵੀਰ : ਤਰਸੇਮ ਸਿੰਘ ਗਹਿਲ <br/> 07-03-2026
ਮਹਿਲ ਕਲਾਂ, 6 ਮਾਰਚ (ਤਰਸੇਮ ਸਿੰਘ ਗਹਿਲ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਅਗਵਾਈ ਵਿਚ ਪਿੰਡ ਪੰਡੋਰੀ ਵਿਖੇ ਹੋਈ, ਜਿਸ ਵਿਚ ਪਿੰਡ ਪੰਡੋਰੀ ਦੇ ਸਾਬਕਾ ਸੈਨਿਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਕਾਈ ਦੀ ਨਵੀਂ ਕਮੇਟੀ ਦੀ ਚੋਣ ਵਿਚ ਸਰਬ ਸੰਮਤੀ ਨਾਲ ਕੈਪਟਨ ਬਾਰਾ ਸਿੰਘ ਨੂੰ ਸਰਪ੍ਰਸਤ ਅਤੇ ਹੌਲਦਾਰ ਸਪਿੰਦਰ ਸਿੰਘ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਮੀਤ ਪ੍ਰਧਾਨ ਨਾਇਬ ਸੂਬੇਦਾਰ ਹਰਜਿੰਦਰ ਸਿੰਘ, ਜਰਨਲ ਸਕੱਤਰ ਹੌਲਦਾਰ ਦਰਸ਼ਨ ਸਿੰਘ, ਜੁਆਇੰਟ ਸਕੱਤਰ ਸੂਬੇਦਾਰ ਬਲਦੇਵ ਸਿੰਘ, ਖ਼ਜ਼ਾਨਚੀ ਹੌਲਦਾਰ ਬਿੰਦਰ ਸਿੰਘ, ਸਲਾਹਕਾਰ ਹੌਲਦਾਰ ਰਾਜਪਾਲ ਸਿੰਘ, ਸੂਬੇਦਾਰ ਬਲਜੀਤ ਸਿੰਘ ਅਤੇ ਹੌਲਦਾਰ ਮੱਖਣ ਸਿੰਘ ਆਦਿ ਸਰਬ ਸੰਮਤੀ ਨਾਲ ਮੈਂਬਰ ਚੁਣੇ ਗਏ | ਮੀਟਿੰਗ ਵਿਚ 15 ਮਾਰਚ ਨੂੰ ਮਹਿਲ ਖੁਰਦ ਵਿਖੇ ਸਾਲਾਨਾ ਸੈਨਿਕ ਸ਼ਹੀਦੀ ਸਮਾਗਮ ਮਨਾਉਣ ਅਤੇ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਨਵੇਂ ਚੁਣੀ ਹੋਈ ਕਮੇਟੀ ਨੂੰ ਵਧਾਈ ਦਿੱਤੀ ਅਤੇ ਪਿੰਡ ਦੇ ਸਾਰੇ ਸਾਬਕਾ ਸੈਨਿਕਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਕਿ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਹਰ ਸਮੇਂ ਸਾਬਕਾ ਸੈਨਿਕਾਂ ਦੇ ਨਾਲ ਡਟ ਕੇ ਖੜੀ ਹੈ, ਉਸ ਨੂੰ ਹੋਰ ਮਜ਼ਬੂਤ ਕਰਨ ਉਪਰਾਲੇ ਕੀਤੇ ਜਾਣ, ਨਵ ਨਿਯੁਕਤ ਪ੍ਰਧਾਨ ਹੌਲਦਾਰ ਸਪਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਦਿੱਤਾ | ਇਸ ਸਮੇਂ ਬਲਾਕ ਮਹਿਲ ਕਲਾਂ ਦੇ ਮੀਤ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਛਾਪਾ, ਸੂਬੇਦਾਰ ਮੇਜਰ ਗੁਰਜੰਟ ਸਿੰਘ, ਇਕਾਈ ਪ੍ਰਧਾਨ ਮਹਿਲ ਖੁਰਦ ਕੈਪਟਨ ਜਤਿੰਦਰਪਾਲ ਸਿੰਘ ਸਰਪੰਚ ਪੰਡੋਰੀ, ਕੈਪਟਨ ਕੇਵਲ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਸੂਬੇਦਾਰ ਸ਼ਿੰਗਾਰਾ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਬੂਟਾ ਸਿੰਘ, ਹੌਲਦਾਰ ਦਰਬਾਰਾ ਸਿੰਘ, ਹੌਲਦਾਰ ਰਣਜੀਤ ਸਿੰਘ, ਨਾਇਕ ਬੂਟਾ ਸਿੰਘ, ਨਾਇਕ ਕੇਬਲ ਸਿੰਘ, ਨਾਇਕ ਸੁਰਿੰਦਰ ਕੁਮਾਰ, ਸਰੂਪ ਸਿੰਘ ਨੌਰੀਆ, ਪਰਮਜੀਤ ਕੌਰ ਪਤਨੀ ਸਵਰਗਵਾਸੀ ਸੂਬੇਦਾਰ ਕਾਬਲ ਸਿੰਘ, ਮਹਿੰਦਰ ਕੌਰ ਪਤਨੀ ਸਵਰਗਵਾਸੀ ਹੌਲਦਾਰ ਲਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡਾਂ ਦੇ ਪੈਟਰੋਲ ਪੰਪਾਂ 'ਤੇ ਈਰਾਨ ਤੇ ਇਜ਼ਰਾਈਲ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਨੇ ਡੀਜ਼ਲ ਜਮ੍ਹਾ ਕਰਨ ਲਾਏ ਲੋ... ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।