12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ 18ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ

ਅਜੀਤ ਡੈਸਕ 22-02-2026
ਬਰਨਾਲਾ, 21 ਫ਼ਰਵਰੀ (ਗੁਰਪ੍ਰੀਤ ਸਿੰਘ ਲਾਡੀ)-ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ 18ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਗ਼ੁਬਾਰੇ ਛੱਡ ਕੇ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਈ | ਸਮਾਗਮ 'ਚ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਪ੍ਰਸਿੱਧ ਸਮਾਜ ਸੇਵੀ ਸੱਤਪਾਲ ਮੌੜ ਤਪਾ ਮੰਡੀ, ਅਦਾਕਾਰਾ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ, ਐਸ.ਡੀ. ਸਭਾ ਦੇ ਪ੍ਰਧਾਨ ਡਾ: ਭੀਮ ਸੈਨ ਗਰਗ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਕੇਵਲ ਮੈਦਾਨ ਤੱਕ ਸੀਮਤ ਨਹੀਂ ਹੁੰਦੀਆਂ ਸਗੋਂ ਇਹ ਮਨੁੱਖੀ ਜੀਵਨ 'ਚ ਅਨੁਸ਼ਾਸਨ, ਟੀਮ ਵਰਕ ਤੇ ਮੁਸੀਬਤਾਂ ਨਾਲ ਲੜਨ ਦਾ ਜਜ਼ਬਾ ਪੈਦਾ ਕਰਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਤੇ ਪੜ੍ਹਾਈ ਦੇ ਖੇਤਰ 'ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਾਲਜ ਦੇ ਖੇਡ ਢਾਂਚੇ ਤੇ ਅਨੁਸ਼ਾਸਨ ਦੀ ਵੀ ਭਰਪੂਰ ਸ਼ਲਾਘਾ ਕੀਤੀ | ਐਸ.ਡੀ. ਸਭਾ ਦੇ ਚੇਅਰਮੈਨ ਡਾ. ਪਿਨਾਂਕ ਮੋਦਗਿੱਲ ਨੇ ਕਿਹਾ ਕਿ ਅਥਲੈਟਿਕ ਮੀਟ ਵਰਗੇ ਸਮਾਗਮ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਦਾ ਇਕ ਵੱਡਾ ਮੰਚ ਹਨ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਾਲਜ ਆਉਣ ਵਾਲੇ ਸਮੇਂ 'ਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਤੇ ਆਧੁਨਿਕ ਖੇਡ ਸਾਜ਼ੋ-ਸਾਮਾਨ ਮੁਹੱਈਆ ਕਰਵਾਉਂਦਾ ਰਹੇਗਾ | ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅੱਜ ਦੇ ਦੌਰ 'ਚ ਜਿੱਥੇ ਨੌਜਵਾਨ ਪੀੜ੍ਹੀ ਮੋਬਾਈਲ ਤੇ ਹੋਰ ਗਤੀਵਿਧੀਆਂ 'ਚ ਉਲਝੀ ਹੋਈ ਹੈ, ਉੱਥੇ ਖੇਡ ਮੈਦਾਨ ਦੀਆਂ ਸਰਗਰਮੀਆਂ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ | ਡਿਪਟੀ ਕਮਿਸ਼ਨਰ ਵਲੋਂ ਕਾਲਜ ਦੇ ਹੋਣਹਾਰ ਖਿਡਾਰੀ ਕਿੱਕ ਬਾਕਸਿੰਗ 'ਚ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ ਅਕਾਸ਼ਦੀਪ ਸਿੰਘ, ਨੈੱਟਬਾਲ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ 'ਚ ਸੋਨੂੰ, ਅਰਸ਼ਦੀਪ ਸਿੰਘ ਜਵੰਧਾ, ਹਰਜਿੰਦਰਜੀਤ ਤੇ ਗੁਰਜਿੰਦਰਜੀਤ, ਕਿੱਕ ਬਾਕਸਿੰਗ ਨੈਸ਼ਨਲ ਗੋਲਡ ਮੈਡਲਿਸਟ 'ਚ ਪੂਜਾ ਰਾਣੀ, ਬਾਕਸਿੰਗ ਇੰਟਰ ਕਾਲਜ ਗੋਲਡ ਮੈਡਲਿਸਟ ਤੇ ਸੀਨੀਅਰ ਸਟੇਟ ਬਾਕਸਿੰਗ ਸਿਲਵਰ ਗੋਲਡਲਿਸਟ 'ਚ ਅਜੈ ਕੁਮਾਰ ਤੇ ਇੰਦਰਵੀਰ ਸਿੰਘ ਬਰਾੜ, ਨੈਸ਼ਨਲ ਨੈੱਟਬਾਲ 'ਚ ਜੈਸਲੀਨ ਕੌਰ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਸਮਾਜ ਸੇਵੀ ਸੱਤਪਾਲ ਮੌੜ ਤਪਾ ਮੰਡੀ ਨੇ ਨੈਸ਼ਨਲ ਜੇਤੂ ਖਿਡਾਰੀਆਂ ਨੂੰ 1100-1100 ਰੁਪਏ ਦੀ ਨਕਦ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ | ਸਮਾਗਮ ਦੇ ਅਖੀਰ 'ਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਭਦੌੜ, ਸੀਨੀਅਰ ਐਡਵੋਕੇਟ ਕੁਲਵੰਤ ਰਾਏ ਗੋਇਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਨਿਭਾਈ | ਸਭਾ ਦੇ ਅਹੁਦੇਦਾਰਾਂ ਵਲੋਂ ਮਹੇਸ਼ ਕੁਮਾਰ, ਜਤਿੰਦਰ ਗੋਇਲ ਪ੍ਰਵੀਨ ਸਿੰਗਲਾ, ਕਿ੍ਸ਼ਨ ਚੰਦ, ਵਿਵੇਕ ਸਿੰਧਵਾਨੀ, ਨਰਿੰਦਰ ਚੋਪੜਾ, ਜਤਿੰਦਰ ਜਿੰਮੀ, ਲੋਕੇਸ਼ ਗੋਇਲ, ਸੁਰਿੰਦਰ ਮਿੱਤਲ, ਸੁਖਦਰਸ਼ਨ ਸਦਿਉੜਾ, ਸਨਾਤਨ ਆਚਾਰੀਆ ਰਾਕੇਸ਼ ਗੌੜ, ਅਰੁਣ ਕੁਮਾਰ, ਬਿੰਦਰ ਸਿੰਘ ਲੌਂਗੋਵਾਲ, ਹਰਿੰਦਰ ਨਿੱਕਾ, ਸੁਰਿੰਦਰ ਗੋਇਲ, ਮਹਿਮੂਦ ਮਨਸੂਰੀ, ਹੈਪੀ, ਜਗਸੀਰ ਸਿੰਘ, ਚੇਤਨ ਸ਼ਰਮਾ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ |
ਨਵਪ੍ਰੀਤ ਸਿੰਘ ਤੇ ਪੂਜਾ ਰਾਣੀ ਬਣੇ ਬੈਸਟ ਅਥਲੀਟ
ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ 100, 200, 400, 800 ਤੇ 1500 ਮੀਟਰ ਦੌੜਾਂ 'ਚ ਆਪਣੀ ਰਫ਼ਤਾਰ ਦਾ ਲੋਹਾ ਮਨਵਾਇਆ | ਲੜਕਿਆਂ 'ਚੋਂ ਨਵਪ੍ਰੀਤ ਸਿੰਘ ਨੇ ਪਹਿਲਾ ਤੇ ਚਰਨਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕਰ ਕੇ ਬੈਸਟ ਅਥਲੀਟ ਦਾ ਖ਼ਿਤਾਬ ਜਿੱਤਿਆ | ਲੜਕੀਆਂ 'ਚੋਂ ਪੂਜਾ ਰਾਣੀ ਨੇ ਪਹਿਲਾ ਤੇ ਪ੍ਰਭਜੋਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਰਿਲੇਅ ਰੇਸ, ਲੌਂਗ ਜੰਪ, ਸ਼ਾਟ ਪੁੱਟ (ਗੋਲਾ ਸੁੱਟਣਾ) ਤੇ ਰੱਸਾਕਸ਼ੀ ਦੇ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ |

ਪਿਛਲੀ ਖ਼ਬਰ ਅਦਾਰਾ ਅਜੀਤ ਵਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ <br/> ਅਗਲੀ ਖ਼ਬਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਜੱਸੀ ਖੰਗੂੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।