10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ 'ਚ ਸਾਲਾਨਾ ਸ਼ਹੀਦੀ ਸਮਾਗਮ 5 ਨੂੰ <br/>

ਅਜੀਤ ਡੈਸਕ 02-02-2026
ਸੰਦੌੜ, 1 ਫ਼ਰਵਰੀ (ਜਸਵੀਰ ਸਿੰਘ ਜੱਸੀ) - ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਸਥਾਨ ਸ਼ਹੀਦ ਜਥੇਦਾਰ ਜਿਊਣ ਸਿੰਘ ਸੌਂਦ (ਰਾਮਗੜ੍ਹੀਆ ਮਿਸਲ) ਸਿੱਧਸਰ ਪਿੰਡ ਕਲਿਆਣ ਵਿਖੇ ਕੁੱਪ ਰੋਹੀੜਾ ਵੱਡਾ ਘੱਲੂਘਾਰਾ ਦੇ ਤਕਰੀਬਨ 35000 ਸ਼ਹੀਦ ਸਿੰਘ, ਸਿੰਘਣੀਆਂ ਅਤੇ ਭੂਝੰਗੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ 5 ਫਰਵਰੀ ਦਿਨ ਵੀਰਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਕਿਰਪਾਲ ਸਿੰਘ ਪੰਨੂ ਅਤੇ ਪ੍ਰਧਾਨ ਗੁਰਚਰਨ ਸਿੰਘ ਸੌਂਦ (ਇੰਗਲੈਂਡ) ਨੇ ਦੱਸਿਆ ਕਿ ਇਸ ਸਬੰਧੀ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 10 ਵਜੇ, ਕਥਾ ਵਿਚਾਰ ਭਾਈ ਸੁਖਵੀਰ ਸਿੰਘ ਫਲੌਂਡ 10 ਤੋਂ 11 ਵਜੇ ਤੱਕ, ਕੀਰਤਨ ਭਾਈ ਗਗਨਦੀਪ ਸਿੰਘ ਲੁਧਿਆਣਾ ਵਲੋਂ 11 ਤੋਂ 12:30 ਵਜੇ ਤੱਕ ਕੀਤਾ ਜਾਵੇਗਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼ਹੀਦ-ਸਿੰਘ ਸਿੰਘਣੀਆਂ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਬਾਰੇ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਦਵਿੰਦਰ ਸਿੰਘ ਸੌਂਦ, ਰਜਿੰਦਰ ਸਿੰਘ ਸੌਂਦ, ਮਲਕੀਤ ਸਿੰਘ, ਚਰਨਦਾਸ ਸੌਂਦ, ਬਲਵਿੰਦਰ ਸਿੰਘ ਸੌਂਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁੰਦਰ ਦਸਤਾਰ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ 1350 ਨਸ਼ੀਲੇ ਕੈਪਸੂਲ, 190 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।