15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ 'ਵਿਸ਼ਵ ਕੋਹੜ ਰੋਕੂ ਦਿਵਸ' ਬਾਰੇ ਜਾਗਰੂਕ ਕੀਤਾ <br/>

ਅਜੀਤ ਡੈਸਕ 01-02-2026
ਧਨੌਲਾ, 31 ਜਨਵਰੀ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ 'ਵਿਸ਼ਵ ਕੋਹੜ ਰੋਕੂ ਦਿਵਸ' ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਮੈਡਮ ਮਾਲਾ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੋਹੜ ਇਹ ਕਿਵੇਂ ਹੁੰਦਾ ਹੈ, ਕਿਵੇਂ ਫੈਲਦੀ ਹੈ ਅਤੇ ਕਿਹੜੀ ਲਾਗ ਨਾਲ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਕੋਹੜ ਇਕ ਅਜਿਹੀ ਬਿਮਾਰੀ ਹੈ, ਜੋ ਇਕ ਬਿਮਾਰ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਫੈਲਦੀ ਹੈ | ਇਹ ਬਿਮਾਰੀ 'ਮਾਈਕੋਬੈਕਟੀਰੀਅਮ ਲੈਪਰੀ' ਦੀ ਲਾਗ ਕਾਰਨ ਪੈਦਾ ਹੁੰਦੀ ਹੈ | ਆਮ ਤੌਰ 'ਤੇ ਇਹ ਬਿਮਾਰੀ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ | ਇਕ ਕੋਹੜ ਪੀੜਤ ਵਿਅਕਤੀ ਨਾਲ ਲੰਬਾ ਸਮਾਂ ਰਹਿਣ 'ਤੇ ਇਕ ਤੰਦਰੁਸਤ ਵਿਅਕਤੀ ਨੂੰ ਇਹ ਬਿਮਾਰੀ ਹੋ ਜਾਂਦੀ ਹੈ | ਇਸੇ ਲਈ ਥਾਂ-ਥਾਂ 'ਤੇ 'ਕੁਸ਼ਟ ਆਸ਼ਰਮ' ਬਣਾਏ ਗਏ ਹਨ ਤਾਂ ਜੋ ਇਸ ਰੋਗ ਤੋਂ ਪੀੜਤ ਵਿਅਕਤੀਆਂ ਨੂੰ ਅਲੱਗ ਰੱਖ ਕੇ ਇਲਾਜ ਵੀ ਕੀਤਾ ਜਾ ਸਕੇ ਅਤੇ ਹੋਰਾਂ ਨੂੰ ਇਸ ਦੀ ਲਾਗ ਤੋਂ ਵੀ ਬਚਾਇਆ ਜਾ ਸਕੇ | ਜੇਕਰ ਕਿਸੇ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧੀਆ ਹੈ, ਉਸ ਦਾ ਆਲਾ-ਦੁਆਲਾ ਸਾਫ਼ ਹੈ ਤਾਂ ਉਹ ਇਸ ਬਿਮਾਰੀ ਤੋਂ ਬਚ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ ਅਤੇ ਇੰਚਾਰਜ ਅਜਿੰਦਰਪਾਲ ਟਿਵਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ <br/> ਅਗਲੀ ਖ਼ਬਰ 25 ਏਕੜ ਸਕੀਮ 'ਚ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਕਾਰਵਾਈ ਦੀ ਵਿਧਾਇਕ ਢਿੱਲੋਂ ਨੇ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।