11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹੰਤ ਪਰਮਾਨੰਦ ਦੀ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 3 ਤੋਂ

ਅਜੀਤ ਡੈਸਕ 31-01-2026
ਤਪਾ ਮੰਡੀ, 30 ਜਨਵਰੀ (ਪ੍ਰਵੀਨ ਗਰਗ)- ਸ੍ਰੀ ਸ੍ਰੀ 1008 ਮਹੰਤ ਪਰਮਾਨੰਦ ਦੀ 27ਵੀਂ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਸ਼ੁਭ ਆਰੰਭ ਮਹੰਤ ਗੋਪਾਲ ਦਾਸ ਦੀ ਦੇਖ-ਰੇਖ ਹੇਠ ਅੰਦਰਲਾ ਡੇਰਾ ਵਿਖੇ ਕਰਵਾਏ ਜਾ ਰਹੇ ਹਨ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਦਰਲਾ ਡੇਰਾ ਦੇ ਮਹੰਤ ਗੋਪਾਲ ਦਾਸ ਨੇ ਦੱਸਿਆ ਕਿ 3 ਫਰਵਰੀ ਦਿਨ ਮੰਗਲਵਾਰ ਨੂੰ ਡੇਰੇ ਵਿਖੇ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਸ਼ੁਭ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 4 ਫਰਵਰੀ ਦਿਨ ਬੁੱਧਵਾਰ ਨੂੰ ਪਾਏ ਜਾਣਗੇ ਉਪਰੰਤ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਦਿਨ ਹੀ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ | ਜਿਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
ਪਿਛਲੀ ਖ਼ਬਰ ਸੁਲਭ ਪਖਾਨਿਆਂ ਦੀ ਨਿਰਮਾਣ ਸਮੱਗਰੀ ਦੇ ਲਏ ਨਮੂਨੇ ਅਗਲੀ ਖ਼ਬਰ ਬਰਨਾਲਾ ਦੇ ਨਗਰ ਸੁਧਾਰ ਟਰੱਸਟ ਨੇ 25 ਏਕੜ ਵਿਖੇ ਗ਼ਰੀਬ ਪਰਿਵਾਰਾਂ ਦੀਆਂ ਝੱੁਗੀ ਝੌਂਪੜੀਆਂ 'ਤੇ ਚਲਾਇਆ ਪੀਲਾ ਪੰਜਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।