11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਲਈ ਵਿਸ਼ਾਲ ਸਿੰਗਲਾ ਨੇ ਕੀਤੀ ਟਕਸਾਲੀ ਪਰਿਵਾਰਾਂ ਨਾਲ ਮੀਟਿੰਗ <br/>

ਅਜੀਤ ਡੈਸਕ 31-01-2026
ਸ਼ਹਿਣਾ, 30 ਜਨਵਰੀ (ਸੁਰੇਸ਼ ਗੋਗੀ)-ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਭਾਵੇਂ ਤਿੰਨ ਉਮੀਦਵਾਰ ਮੈਦਾਨ ਵਿਚ ਹਨ ਪ੍ਰੰਤੂ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਰਾਜਵੀਰ ਸਿੰਗਲਾ ਦੇ ਸਪੱੁਤਰ ਵਿਸਾਲ ਸਿੰਗਲਾ ਨੇ ਜ਼ਿਲ੍ਹਾ ਯੂਥ ਪ੍ਰਧਾਨਗੀ ਲਈ ਮੁਹਿੰਮ ਕਾਫ਼ੀ ਤੇਜ਼ ਕੀਤੀ ਹੋਈ ਹੈ | ਜ਼ਿਕਰਯੋਗ ਹੈ ਕਿ ਬਲਾਕ ਸ਼ਹਿਣਾ ਦੇ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਰਾਜਬੀਰ ਸਿੰਗਲਾ ਜ਼ਮੀਨੀ ਪੱਧਰ ਤੱਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆਗੂ ਹਨ ਅਤੇ ਹਰ ਚੋਣ ਸਮੇਂ ਉਨ੍ਹਾਂ ਦੀ ਹਰ ਕਾਂਗਰਸੀ ਵਰਕਰ ਤੱਕ ਬਣੀ ਹੋਈ ਪਹੁੰਚ ਹੀ ਉਨ੍ਹਾਂ ਦੇ ਪੱੁਤਰ ਵਿਸਾਲ ਸਿੰਗਲਾ ਲਈ ਵਰਦਾਨ ਸਾਬਤ ਹੋ ਰਹੀ ਹੈ | ਵਿਸਾਲ ਸਿੰਗਲਾ ਨੇ ਪਿੰਡਾਂ ਵਿਚ ਟਕਸਾਲੀ ਪਰਿਵਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਦਿਆਂ ਟਕਸਾਲੀ ਯੂਥ ਨੂੰ ਆਪਣੇ ਨਾਲ ਜੋੜ ਲਿਆ ਹੈ | ਭਾਵੇਂ ਕਿ ਪ੍ਰਧਾਨਗੀ ਦੀ ਚੋਣ ਲਈ ਅੰਤਿਮ ਮਿਤੀ ਦਾ ਐਲਾਨ ਅੱਜ ਭਲਕੇ ਹੋ ਰਿਹਾ ਹੈ ਪਰ ਚੋਣ ਲਈ ਵਧੀਆਂ ਸਰਗਰਮੀਆਂ ਕਾਂਗਰਸੀ ਵਰਕਰਾਂ ਲਈ ਨਵਾਂ ਜੋਸ਼ ਪੈਦਾ ਕਰ ਰਹੀਆਂ ਹਨ |

ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ 'ਸਮੁੰਦਰ ਤੋਂ ਅਸਮਾਨ ਤੱਕ' ਵਿਸ਼ੇ ਸੰਬੰਧੀ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਬਲੀਦਾਨ ਦਿਵਸ ਮੌਕੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਨੂੰ ਕੀਤਾ ਯਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।