11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਸਟ੍ਰੇਲੀਆ 'ਚ ਨੌਜਵਾਨ ਵਲੋਂ ਕੀਤੀ ਖ਼ੁਦਕੁਸ਼ੀ ਮਾਮਲੇ ਵਿਚ 'ਚ ਸਿਰਫ਼ ਪਤਨੀ ਖ਼ਿਲਾਫ਼ ਹੀ ਹੋਇਆ ਮਾਮਲਾ ਦਰਜ-ਥਾਣਾ ਮੁਖੀ

ਅਜੀਤ ਡੈਸਕ 31-01-2026
ਮਹਿਲ ਕਲਾਂ, 30 ਜਨਵਰੀ (ਅਵਤਾਰ ਸਿੰਘ ਅਣਖੀ)-ਆਸਟੇ੍ਰਲੀਆ ਵਿਚ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੋਢਾ ਵਲੋਂ 27 ਸਤੰਬਰ 2025 ਨੂੰ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਸਥਿੱਤੀ ਸਪਸ਼ਟ ਕਰਦਿਆਂ ਦੱਸਿਆ ਕਿ ਮਿ੍ਤਕ ਦੇ ਪਿਤਾ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਲ ਕਲਾਂ ਵਲੋਂ 15 ਅਕਤੂਬਰ 2025 ਨੂੰ ਦਿੱਤੀ ਗਈ ਦਰਖਾਸਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਐਸ.ਐੱਚ.ਓ. ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿਚ ਪੁਲਿਸ ਪੜਤਾਲ ਅਤੇ ਕਾਨੂੰਨੀ ਮਸ਼ਵਰੇ ਤੋਂ ਬਾਅਦ ਸਿਰਫ਼ ਮਿ੍ਤਕ ਦੀ ਪਤਨੀ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਹ (ਮੋਗਾ) ਵਿਰੁੱਧ ਹੀ ਬੀ.ਐਨ.ਐੱਸ. ਦੀ ਧਾਰਾ 108 ਤਹਿਤ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਦੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਦਿੱਤੀ ਸ਼ਿਕਾਇਤ 'ਚ ਬੇਸ਼ੱਕ ਸਰਬਜੀਤ ਸਿੰਘ ਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ (ਸੱਸ, ਸਾਲੀ, ਸਾਲਾ ਅਤੇ ਤਾਇਆ ਸਹੁਰਾ) ਦੇ ਨਾਮ ਵੀ ਲਏ ਗਏ ਸਨ ਪਰ ਮੌਜੂਦਾ ਜਾਂਚ ਦੇ ਆਧਾਰ 'ਤੇ ਸਿਰਫ਼ ਪਤਨੀ ਨੂੰ ਹੀ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ, ਬਾਕੀ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੋਈ ਪਰਚਾ ਦਰਜ ਨਹੀਂ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ |
ਪਿਛਲੀ ਖ਼ਬਰ ਨਗਰ ਕੌਂਸਲ ਨੇ ਪੁਲਿਸ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ੇ ਹਟਵਾਏ <br/> ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ 22 ਨਵੇਂ ਆਂਗਣਵਾੜੀ ਸੈਂਟਰ ਬਣ ਕੇ ਤਿਆਰ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।