11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲਗਾਤਾਰ ਲੱਗ ਰਹੇ ਅਨਐਲਾਨੇ ਕੱਟਾਂ ਤੋਂ ਬਰਨਾਲਾ ਨਿਵਾਸੀ ਅਤੇ ਵਪਾਰੀ ਪ੍ਰੇਸ਼ਾਨ <br/>

ਅਜੀਤ ਡੈਸਕ 31-01-2026
ਬਰਨਾਲਾ, 30 ਜਨਵਰੀ (ਨਰਿੰਦਰ ਅਰੋੜਾ)-ਜਿੱਥੇ ਮੁੱਖ ਮੰਤਰੀ ਪੰਜਾਬ ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਝਮੱਕਾ ਨਾ ਮਾਰਨ ਵਾਲਾ ਬਿਆਨ ਦਿੱਤਾ ਗਿਆ ਸੀ, ਉੱਥੇ ਹੀ ਗਰਮੀਆਂ ਦਾ ਦੂਰ ਦੀ ਗੱਲ ਸਰਦੀਆਂ ਦੇ ਵਿਚ ਵੀ ਬਿਜਲੀ ਦੇ ਲਗਾਤਾਰ ਅਨਐਲਾਨੇ ਕੱਟਾਂ ਤੋਂ ਬਰਨਾਲਾ ਨਿਵਾਸੀ ਅਤੇ ਵਪਾਰੀ ਬਹੁਤ ਪ੍ਰੇਸ਼ਾਨ ਹਨ | ਇਨ੍ਹਾਂ ਅਨਐਲਾਨੇ ਕੱਟਾਂ ਕਾਰਨ ਵਪਾਰ ਅਤੇ ਜਨਜੀਵਨ ਅਸਤ ਵਿਅਸਤ ਹੋਇਆ ਪਿਆ ਹੈ | ਗੱਲਬਾਤ ਕਰਦਿਆਂ ਬਰਨਾਲਾ ਨਿਵਾਸੀਆਂ ਭਾਜਪਾ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਸਿੱਧੂ, ਚੇਅਰਮੈਨ ਬੀ.ਡੀ.ਸੀ.ਏ. ਡਾ: ਰਵੀ ਬਾਂਸਲ, ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂ, ਰਾਜੀਵ ਬਾਂਸਲ ਮਿੰਕਾ, ਪ੍ਰਦੀਪ ਸਿੰਗਲਾ, ਤੇਜਿੰਦਰ ਜਿੰਦਲ ਆਸੂ, ਅਮਿਤ ਕੁਮਾਰ ਗਰਗ ਐਮ.ਡੀ. ਬਿੱਲੀ ਬ੍ਰਾਂਡ, ਗੁਰਪ੍ਰੀਤ ਸਿੰਘ ਜੰਡੂ ਠੇਕੇਦਾਰ, ਨਰੇਸ਼ ਮਿੱਤਲ, ਇੰਡਸਟਰੀਅਲ ਚਰਨਜੀਵ ਗੋਇਲ, ਰਣਜੀਤ ਦਾਦੂ ਆਦਿ ਨੇ ਕਿਹਾ ਕਿ ਸਰਕਾਰ ਤੋਂ ਸਰਦੀਆਂ ਦੇ ਵਿਚ ਵੀ ਬਿਜਲੀ ਦੀ ਪੂਰਤੀਆਂ ਨਹੀਂ ਹੋ ਰਹੀ ਲਗਾਤਾਰ ਵੱਡੇ-ਵੱਡੇ ਕੱਟ ਲੱਗ ਰਹੇ ਹਨ | ਲਾਈਟ ਨਾ ਹੋਣ ਕਾਰਨ ਪਾਣੀ ਵੀ ਨਹੀਂ ਆਉਂਦਾ ਅਤੇ ਲਾਈਟ ਨਾ ਹੋਣ ਕਾਰਨ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਜਾਂਦਾ ਹੈ | ਇਕ ਪਾਸੇ ਤਾਂ ਸਰਕਾਰ ਦੁਕਾਨਦਾਰਾਂ ਲਈ ਪੇਪਰਲੈਸ ਬਿਜ਼ਨਸ ਦੇ ਦਾਅਵੇ ਕਰ ਰਹੀ ਹੈ, ਕੰਪਿਊਟਰ ਤੋਂ ਬਿਨਾਂ ਕੰਮ ਸੰਭਵ ਨਹੀਂ ਪਰ ਦੂਜੇ ਪਾਸੇ ਬਿਜਲੀ ਦੇ ਕੱਟ ਜਿਸ ਨਾਲ ਵਪਾਰ ਪੂਰੀ ਤਰ੍ਹਾਂ ਰੁਕ ਜਾਂਦਾ ਹੈ, ਵਪਾਰੀਆਂ ਨੂੰ ਬਿੱਲ ਕੱਢਣੇ ਵੀ ਮੁਸ਼ਕਲ ਹੋ ਜਾਂਦੇ ਹਨ | ਛੋਟੀ ਇੰਡਸਟਰੀ ਦਾ ਵੀ ਲਾਈਟ ਬਿਨਾਂ ਬੁਰਾ ਹਾਲ ਹੋ ਜਾਂਦਾ ਹੈ | ਆਨਲਾਈਨ ਪੜ੍ਹਾਈ, ਆਨਲਾਈਨ ਬਿਜ਼ਨਸ ਬੀ ਪ੍ਰਭਾਵਿਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇ ਕੇ ਵਾਹੋ ਵਾਹੀ ਖੱਟੀ ਜਾ ਰਹੀ ਹੈ | ਵੱਡੇ-ਵੱਡੇ ਬੋਰਡ ਵੀ ਲਗਾਏ ਗਏ ਹਨ ਪਰ ਜ਼ਮੀਨੀ ਪੱਧਰ 'ਤੇ ਝਾਤ ਮਾਰੀਏ ਤਾਂ ਲਾਈਟ ਆਉਂਦੀ ਹੀ ਨਹੀਂ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਮੁਫ਼ਤ ਬਿਜਲੀ ਨਹੀਂ ਬਲਕਿ ਸਸਤੀ ਤੇ ਨਿਰਵਿਘਨ ਬਿਜਲੀ ਚਾਹੀਦੀ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਬਿਜਲੀ ਦੇ ਐਲਾਨੇ ਕੱਟਾਂ ਨੂੰ ਬੰਦ ਕੀਤਾ ਜਾਵੇ ਅਤੇ ਲੋਕਾਂ ਨੂੰ ਨਿਰੰਤਰ ਬਿਜਲੀ ਦਿੱਤੀ ਜਾਵੇ ਨਹੀਂ ਤਾਂ ਇਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਦੇ ਵਿਚ 'ਆਪ' ਸਰਕਾਰ ਨੂੰ ਭੁਗਤਣਾ ਪਵੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ 22 ਨਵੇਂ ਆਂਗਣਵਾੜੀ ਸੈਂਟਰ ਬਣ ਕੇ ਤਿਆਰ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 13 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।