10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੜਕਾਂ ਅਤੇ ਪਿੰਡ ਦੀ ਫਿਰਨੀ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ <br/>

ਅਜੀਤ ਡੈਸਕ 25-01-2026
ਰੂੜੇਕੇ ਕਲਾਂ, 24 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਰਥਾ ਪੱਤੀ ਪਿੰਡ ਧੂਰਕੋਟ ਵਿਖੇ ਪਿੰਡ ਦੀਆਂ ਸੜਕਾਂ ਅਤੇ ਫਿਰਨੀ 'ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੇ ਤੰਗ ਰਸਤੇ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਜਾਣਕਾਰੀ ਦਿੰਦੇ ਹੋਏ ਸਾਬਕਾ ਪੰਚ ਚਰਨਜੀਤ ਸਿੰਘ, ਪੰਚ ਨਿਰਭੈ ਸਿੰਘ, ਮੇਜਰ ਸਿੰਘ ਗਿੱਲ, ਸਾਧੂ ਸਿੰਘ ਧੂਰਕੋਟ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਪਿੰਡ ਪਿਰਥਾ ਪੱਤੀ ਧੂਰਕੋਟ ਤੋਂ ਪਿੰਡ ਭੈਣੀ ਫੱਤਾ ਨੂੰ ਜਾਂਦੀ ਿਲੰਕ ਸੜ੍ਹਕ 'ਤੇ ਪਿੰਡ ਵਾਸੀਆਂ ਨੇ ਰੂੜੀਆਂ ਲਗਾਈਆਂ ਹੋਈਆਂ ਹਨ | ਪਿੰਡ ਦੇ ਰਸਤਿਆਂ ਅਤੇ ਿਲੰਕ ਸੜ੍ਹਕਾਂ ਦੀਆਂ ਸਾਈਡਾਂ 'ਤੇ ਨਾਜਾਇਜ਼ ਕਬਜ਼ੇ ਹੋਣ ਕਾਰਨ ਰਸਤੇ 'ਤੇ ਸੜ੍ਹਕਾਂ ਬਹੁਤ ਤੰਗ ਹਨ | ਜਿਸ ਕਰ ਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਸੜ੍ਹਕਾਂ ਅਤੇ ਪਿੰਡ ਦੀ ਫਿਰਨੀ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਸੜ੍ਹਕ ਹਾਦਸੇ ਵਾਪਰ ਚੁੱਕੇ ਹਨ | ਪਿੰਡ ਦੀ ਫਿਰਨੀ 'ਤੇ ਲਿੰਕ ਸੜ੍ਹਕ 'ਤੇ ਲਗਾਈ ਗਈ ਰੂੜੀ ਸੜ੍ਹਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਿਲੰਕ ਸੜ੍ਹਕ 'ਤੇ ਲਗਾਈ ਰੂੜੀ ਚੁਕਾਈ ਜਾਵੇ ਅਤੇ ਪਿੰਡ ਦੀਆਂ ਸੜ੍ਹਕਾਂ ਤੇ ਫਿਰਨੀ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣ | ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਹਿਣਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਾਰ-ਵਾਰ ਸੰਪਰਕ ਕਰਨ 'ਤੇ ਫ਼ੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਬਿਜਲੀ ਤੇ ਬੀਜ ਸੋਧ ਬਿਲ ਖ਼ਿਲਾਫ਼ ਕਿਸਾਨ ਯੂਨੀਅਨ ਬਲਾਕ ਦੀ ਮੀਟਿੰਗ ਅਗਲੀ ਖ਼ਬਰ ਭੇਦਭਰੇ ਹਲਾਤਾਂ 'ਚ ਕਸਬਾ ਭਾਈਰੂਪਾ ਦਾ ਨੌਜਵਾਨ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।