01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੀਂਹ ਪੈਣ ਕਾਰਨ ਹੰਡਿਆਇਆ ਵਿਖੇ ਨੀਵੇਂ ਥਾਵਾਂ 'ਤੇ ਪਾਣੀ ਖੜ੍ਹਨ ਕਰਕੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 24-01-2026
ਹੰਡਿਆਇਆ, 23 ਜਨਵਰੀ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਕਸਬੇ ਵਿਚ ਮੀਂਹ ਪੈਣ ਕਰ ਕੇ ਕਈ ਨੀਵੇਂ ਥਾਵਾਂ 'ਤੇ ਪਾਣੀ ਖੜ੍ਹਨ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਲੱੁਧੜ ਪੱਤੀ ਚੌਕ ਹੰਡਿਆਇਆ, ਸੀ.ਆਈ.ਏ. ਸਟਾਫ਼ ਦੇ ਨੇੜੇ, ਪੁਲਿਸ ਚੌਕੀ ਦੇ ਨੇੜੇ, ਵਾਈ.ਐਸ. ਸਕੂਲ ਿਲੰਕ ਰੋਡ, ਸਟੈਂਡਰਡ ਚੌਕ ਮਾਨਸਾ ਰੋਡ ਉੱਪਰ ਵੀ ਮੀਂਹ ਦਾ ਪਾਣੀ ਖੜ੍ਹਨ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਨਗਰ ਪੰਚਾਇਤ ਹੰਡਿਆਇਆ ਵਿਖੇ ਕਾਰਜ ਸਾਧਕ ਅਫ਼ਸਰ ਨੂੰ ਵਾਧੂ ਚਾਰਜ ਦਿੱਤਾ ਹੋਣ ਕਰ ਕੇ ਵਿਕਾਸ ਕਾਰਜਾਂ ਵੱਲ ਬਹੁਤ ਧਿਆਨ ਨਹੀਂ ਦਿੱਤਾ ਜਾਂਦਾ | ਜਿਸ ਕਰ ਕੇ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਮਨਦੀਪ ਕੁਮਾਰ, ਜਸਵੀਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ ਰਾਣਾ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮੀਂਹ ਦੇ ਖੜ੍ਹਦੇ ਨੀਵੇਂ ਥਾਵਾਂ ਵਿਚੋਂ ਪਾਣੀ ਨੂੰ ਬਾਹਰ ਕੱਢਣ ਦੇ ਉਪਰਾਲੇ ਕੀਤੇ ਜਾਣ |

ਪਿਛਲੀ ਖ਼ਬਰ ਇਲਾਕੇ ਅੰਦਰ ਪਈ ਬਰਸਾਤ ਨੇ ਬਸੰਤ ਨੂੰ ਕੀਤਾ ਫਿੱਕਾ, ਬੱਚੇ ਰਹੇ ਮਾਯੂਸੀ ਦੇ ਆਲਮ 'ਚ <br/> ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਤੋਂ ਸ਼ਹਿਰ ਵਾਸੀ ਹੋਏ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।