ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲ ਦਾ 92ਵਾਂ ਬਰਸੀ ਸਮਾਗਮ <br/>
ਅਜੀਤ ਡੈਸਕ
21-01-2026
ਠੀਕਰੀਵਾਲ 'ਤੇ ਜੁਰਮ ਅੰਗਰੇਜ਼ਾਂ ਨੇ ਨਹੀਂ ਕੀਤਾ, ਬਲਕਿ ਸਾਡੇ ਆਪਣੇ ਬੰਦਿਆਂ ਨੇ ਕੀਤਾ-ਮਾਨ
ਸ਼੍ਰੋਮਣੀ ਅਕਾਲੀ ਦਲ (ਅ) ਦੀ ਤਰਫ਼ੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੂੰ ਸਰਧਾਂਜਲੀ ਦੇਣ ਪੁੱਜੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੇਵਾ ਸਿੰਘ ਠੀਕਰੀਵਾਲ 'ਤੇ ਜ਼ੁਰਮ ਅੰਗਰੇਜ਼ਾਂ ਨੇ ਨਹੀਂ ਕੀਤਾ, ਬਲਕਿ ਸਾਡੇ ਆਪਣੇ ਬੰਦਿਆਂ ਨੇ ਕੀਤਾ ਹੈ | ਸਿੱਖ ਇਕ ਵੱਖਰੀ ਕੌਮ ਹੈ, ਇਸ ਲਈ ਹਰੇਕ ਸਿੱਖ ਨੂੰ ਆਪਣੀ ਕੌਮੀਅਤ ਨੂੰ ਸਮਝਣਾਂ ਜ਼ਰੂਰੀ ਹੈ | ਗੁਰੂਆਂ ਨੇ ਸਾਨੂੰ ਕਿਰਪਾਨ, ਬਾਜ਼ ਅਤੇ ਖੋੜੇ ਦੀ ਬਖਸ਼ਿਸ਼ ਕੀਤੀ, ਪਰ ਅਫ਼ਸੋਸ ਨਾਲ ਪੰਜਾਬ ਦੇ ਲੋਕਾਂ ਨੇ ਝਾੜੂ ਫੜ ਲਿਆ ਹੈ | ਉਨ੍ਹਾਂ ਸਿੱਖਾਂ ਲਈ ਇਕ ਵੱਖਰਾ ਦੇਸ਼, ਵਾਹਗਾ ਬਾਰਡਰ ਰਾਹੀਂ ਦੁਵੱਲੇ ਵਪਾਰ ਦੀ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਖਾਲਿਸਤਾਨ ਨੂੰ ਹਾਸਲ ਕਰਨ ਲਈ ਅਮਨ ਪਸੰਦ ਤਰੀਕੇ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ | ਇਸ ਮੌਕੇ ਹਲਕਾ ਇੰਚਾਰਜ਼ ਗੁਰਜੰਟ ਸਿੰਘ ਕੱਟੂ, ਦਰਸ਼ਨ ਸਿੰਘ ਮੰਡੇਰ, ਮੋਤਾ ਸਿੰਘ ਨਾਈਵਾਲਾ ਨੇ ਹਾਜ਼ਰੀ ਲਵਾਈ |
ਸੂਬਾ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ- ਮਿੱਡੂਖੇੜਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂ ਖੇੜਾ ਨੇ ਕਿਹਾ ਕਿ ਸ਼ਹੀਦ ਠੀਕਰੀਵਾਲਾ ਨੇ ਉੇਸ ਸਮੇਂ ਦੇ ਗ਼ਦਾਰਾਂ ਕੌਮ ਨੂੰ ਵੰਡਣ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਕੁਰਬਾਨੀਆਂ ਕੀਤੀਆਂ | ਅੱਜ ਵੀ ਚੁਣੌਤੀਆਂ ਖ਼ਤਮ ਨਹੀਂ ਹੋਈਆਂ, ਸਿੱਖਾਂ 'ਚ ਫੁੱਟ ਪਾਉਣ ਲਈ ਸਿੱਖ ਵਿਰੋਧੀ ਤਾਕਤਾਂ ਵਲੋਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਅਜਿਹੀ ਸਥਿਤੀ 'ਚ ਸਾਰੀਆਂ ਧਿਰਾਂ ਨੂੰ ਇਕਜੁੱਟਤਾ ਨਿੱਜੀ ਹਿੱਤਾਂ ਤੋਂ ਉਪਰ ਉੇੱਠ ਕੇ ਕੌਮ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ | ਜੇਕਰ ਕੌਮ ਚੁਣੌਤੀਆਂ ਦਾ ਮੁਕਾਬਲਾ ਨਾ ਕੀਤਾ ਤਾਂ ਸਾਨੂੰ ਆਉਣ ਵਾਲਾ ਸਮਾਂ ਮੁਆਫ਼ ਨਹੀਂ ਕਰੇਗਾ | ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਯਾਦਗਾਰ ਬਣਾਉਣ ਦੇ ਬਿਆਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 70 ਸਾਲ ਰਾਜ ਕਰ ਕੇ ਇਹ ਅਜੇ ਵੀ ਕਹਿੰਦੇ ਹਨ, ਕਿ ਹੁਣ ਸਰਕਾਰ ਆਈ ਤਾਂ ਯਾਦਗਾਰ ਬਣਾਵਾਂਗੇ, ਪਰ ਸੇਵਾ ਸਿੰਘ ਠੀਕਰੀਵਾਲ ਦੀ ਪਾਰਟੀ ਨੇ ਪੰਜਾਬ 'ਚ ਸਾਰੀਆਂ ਯਾਦਗਾਰਾਂ ਬਣਵਾਈਆਂ ਹਨ | ਸੂਬਾ ਸਰਕਾਰ ਵਲੋਂ ਕੀਤੀ ਜਾ ਰਹੀ ਜ਼ੁਬਾਨ ਬੰਦੀ, ਹਰ ਕਿਸਮ ਦੀ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅਹਿਦ ਕਰ ਕੇ ਜਾਈਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਮੈਂਬਰ ਹੁੰਦਿਆਂ ਹੋਇਆਂ ਉਨ੍ਹਾਂ ਸ਼ਹਾਦਤ ਦਿੱਤੀ, ਨੂੰ ਪੂਰੀ ਤਨਦੇਹੀ ਨਾਲ ਮਜ਼ਬੂਤ ਕਰਾਂਗੇ | ਇਸ ਸਮੇਂ ਹਲਕਾ ਇੰਚਾਰਜ਼ ਨਾਥ ਸਿੰਘ ਹਮੀਦੀ, ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ, ਐਡਵੋਕੇਟ ਸਤਨਾਮ ਸਿੰਘ ਰਾਹੀ, ਸੰਜੀਵ ਕੁਮਾਰ ਸ਼ੋਰੀ ਜਥੇ: ਜਰਨੈਲ ਸਿੰਘ ਭੋਤਨਾ, ਰੁਪਿੰਦਰ ਸਿੰਘ ਸੰਧੂ, ਸਰਕਲ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖਾ ਆਦਿ ਹਾਜ਼ਰ ਸਨ | ਇਸ ਬਰਸੀ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮਨਜੀਤ ਸਿੰਘ ਰਾਏ, ਆਰ.ਐਮ.ਪੀ.ਆਈ. ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਦਲ ਖ਼ਾਲਸਾ ਤੋਂ ਪਰਮਜੀਤ ਸਿੰਘ ਮੰਡ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਬੀ.ਕੇ.ਯੂ.ਡਕੌਂਦਾ (ਧਨੇਰ) ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਬੀ.ਕੇ.ਯੂ. ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਇਨਕਲਾਬੀ ਕੇਂਦਰ ਪੰਜਾਬ ਦੇ ਡਾ: ਰਜਿੰਦਰ ਕੁਮਾਰ, ਬੀ.ਕੇ.ਯੂ.ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਾਬਕਾ ਸੈਨਿਕ ਯੂਨੀਅਨ ਦੇ ਆਗੂ ਸੂਬੇਦਾਰ ਮੈਨੇਜਰ ਰਾਜ ਸਿੰਘ ਨੇ ਵਿਚਾਰ ਰੱਖੇ |