ਸ਼ਹਿਣਾ, 20 ਜਨਵਰੀ (ਸੁਰੇਸ਼ ਗੋਗੀ)-ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵਿਦਿਆਰਥੀਆਂ ਵਿਚ ਉਤਸ਼ਾਹਿਤ ਕਰਨ ਲਈ ਸਕੂਲ ਕੈਂਪਸ ਵਿਚ ਆਰਪੀਅਨਜ ਕੁਸ਼ਤੀ ਅਕੈਡਮੀ ਦਾ ਉਦਘਾਟਨ ਸੰਤ ਧਰਮ ਦਾਸ ਸੈਦੋਕੇ ਅੰਤਰਰਾਸ਼ਟਰੀ ਕੁਸ਼ਤੀ ਭਲਵਾਨ ਤੇ ਪ੍ਰਸਿੱਧ ਕੋਚ ਨੇ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ-ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹਰ ਖੇਤਰ ਵਿਚ ਕਾਮਯਾਬ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਸਿੱਖ ਕੇ ਸੈਂਕੜੇ ਨੌਜਵਾਨ ਕੁਸ਼ਤੀ ਦੇ ਖੇਤਰ ਵਿਚ ਨਾਮਣਾ ਖੱਟ ਚੱੁਕੇ ਹਨ ਅਤੇ ਚੰਗੀਆਂ ਪੋਸਟਾਂ 'ਤੇ ਬਿਰਾਜਮਾਨ ਹਨ | ਪਿ੍ੰਸੀਪਲ ਰਾਮ ਕੁਮਾਰ ਸੇਵਾ ਮੁਕਤ ਨੇ ਕਿਹਾ ਕਿ ਕੁਸ਼ਤੀ ਵਿਚ ਦੁਆਬੇ ਅਤੇ ਮਾਝੇ ਦੀ ਚੜ੍ਹਤ ਰਹੀ ਹੈ ਪਰ ਮਾਲਵੇ ਵਿਚ ਕੁਸ਼ਤੀ ਵਿਚ ਦਿਲਚਸਪੀ ਲੈਣ ਵਾਲੇ ਨੌਜਵਾਨਾਂ ਦੀ ਘਾਟ ਰਹੀ ਹੈ | ਉਨ੍ਹਾਂ ਕਿਹਾ ਕਿ ਆਰਪੀਅਨਜ ਅਕੈਡਮੀ ਵਿਚ ਲੰਬੇ ਸਮੇਂ ਤੋਂ ਕੁਸ਼ਤੀ ਵਿਚ ਰੜਕਦੀ ਘਾਟ ਪੂਰੀ ਹੋਵੇਗੀ | ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਲਗਨ ਪੈਦਾ ਕਰਨਾ ਵੀ ਅਧਿਆਪਕਾਂ ਦਾ ਫ਼ਰਜ਼ ਹੈ | ਸਕੂਲ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕਿਹਾ ਕਿ ਆਰ.ਪੀ ਇੰਟਰਨੈਸ਼ਨਲ ਸਕੂਲ ਨੇ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਸਮਾਜ ਸੇਵਾ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਕੁਸ਼ਤੀ ਦੇ ਖੇਤਰ ਵਿਚ ਇਲਾਕੇ ਦੇ ਵਿਦਿਆਰਥੀਆਂ ਨੂੰ ਉਭਾਰਨਾ ਉਨ੍ਹਾਂ ਦਾ ਸੁਪਨਾ ਰਿਹਾ ਹੈ | ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਇਲਾਕੇ ਦੇ ਆਪਣੇ ਜ਼ਮਾਨੇ ਦੇ ਕੁਸ਼ਤੀ ਦੇ ਪ੍ਰਸਿੱਧ ਕੋਚਾਂ ਨਾਲ ਰਾਬਤਾ ਕਾਇਮ ਕਰ ਕੇ ਸਕੂਲ ਵਿਚ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸਾਹਿਬਾਜ ਸਿੰਘ ਸਕੱਤਰ ਪੰਜਾਬ ਕੁਸ਼ਤੀ ਸੰਘ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੁਸ਼ਤੀ ਐਸੋਸੀਏਸ਼ਨ, ਪਿੰ੍ਰਸੀਪਲ ਮੇਜਰ ਸਿੰਘ ਭਦੌੜ, ਮੈਡਮ ਉਰਮਿਲਾ ਧੀਰ, ਗੁਰਪ੍ਰੀਤ ਸਿੰਘ ਗਿੱਲ ਕੈਨੇਡੀਅਨ, ਜਗਜੀਤ ਸਿੰਘ ਜੱਗਾ, ਹਰਿੰਦਰ ਸਿੰਘ ਰਿੱਕੀ ਹਾਕੀ ਖਿਡਾਰੀ, ਬਲਦੇਵ ਸਿੰਘ ਪਹਿਲਵਾਨ, ਵਿਸਵਦੀਪ ਸਿੰਘ ਕੁਸਤੀ ਕੋਚ, ਦਲਵਾਰਾ ਸਿੰਘ, ਸੇਵਕ ਸਿੰਘ ਸੈਦੋਕੇ, ਸ਼ਿਵ ਦਿਆਲ ਜੰਗੀਆਣਾ, ਸੁਰਜੀਤ ਸਿੰਘ ਸਾਬਕਾ ਪਿ੍ੰਸੀਪਲ, ਸਰਪੰਚ ਨਾਜਮ ਸਿੰਘ ਫ਼ੌਜੀ, ਪਿ੍ੰਸੀਪਲ ਅਨੂਜ ਕੁਮਾਰ ਸਰਮਾ, ਵਿਵੇਕ ਧੀਰ, ਪੰਚ ਜੋਗਿੰਦਰ ਸਿੰਘ, ਪੰਚ ਰੂਪਾ ਸਿੰਘ, ਪੰਚ ਰਾਜਿੰਦਰ ਸਿੰਘ ਭੋਲਾ ਅਤੇ ਪੰਚ ਮਲਕੀਤ ਸਿੰਘ ਮੀਤਾ ਤੋਂ ਇਲਾਵਾ ਸਕੂਲ ਸਟਾਫ਼ ਵੀ ਹਾਜ਼ਰ ਸਨ |