ਗੁਰਮਤਿ ਮੁਕਾਬਲਿਆਂ ’ਚ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਸਾਲਾਨਾ ਗੁਰਮਤਿ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੰਜੀਵ ਮੋਦਗਿੱਲ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖੀ ਦੁਸ਼ਯੰਤ ਸਿੰਘ ਆਹਲੂਵਾਲੀਆ, ਡਾ.
ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਸਾਲਾਨਾ ਗੁਰਮਤਿ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੰਜੀਵ ਮੋਦਗਿੱਲ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖੀ ਦੁਸ਼ਯੰਤ ਸਿੰਘ ਆਹਲੂਵਾਲੀਆ, ਡਾ. ਕਮਲਜੀਤ ਸਿੰਘ ਸਲੂਜਾ, ਸੁਪਰਵਾਈਜ਼ਰ ਤਜਿੰਦਰ ਕੌਰ ਅਤੇ ਪ੍ਰੋਗਰਾਮ ਮੈਨੇਜਰ ਪਰਮਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਇਸ ਪ੍ਰਕਾਰ ਰਹੇ। ਭਾਸ਼ਣ ਮੁਕਾਬਲਾ ਪਹਿਲਾ ਗਰੁੱਪ ਵਿਚੋਂ ਜੈਸਮੀਨ ਕੌਰ ਬਾਬਰਪੁਰ ਫਸਟ, ਦੂਜੇ ਗਰੁੱਪ ਵਿਚੋਂ ਪ੍ਰੀਤਿੰਦਰ ਸਿੰਘ ਰੱਬੋ ਨੀਚੀ ਫਸਟ ਰਹੇ। ਕਵਿਤਾ ਮੁਕਾਬਲਾ ਪਹਿਲਾ ਗਰੁੱਪ ਵਿਚੋਂ ਅੰਮ੍ਰਿਤਵੀਰ ਕੌਰ ਬਾਬਰਪੁਰ ਫਸਟ ਅਤੇ ਦੂਜੇ ਗਰੁੱਪ ਵਿਚੋਂ ਹਰਲੀਨ ਕੌਰ ਰੱਬੋ ਨੀਚੀ ਫਸਟ ਰਹੇ। ਕਵੀਸ਼ਰੀ ਮੁਕਾਬਲੇ ਦੂਜਾ ਗਰੁੱਪ ਵਿਚੋਂ ਤਰਣਜੋਤ ਕੌਰ ਬਾਬਰਪੁਰ, ਜੈਸਮੀਨ ਕੌਰ ਬਾਬਰਪੁਰ ਅਤੇ ਹਰਮਨਪ੍ਰੀਤ ਕੌਰ ਰੋਸ਼ੀਆਣਾ ਫਸਟ ਰਹੇ। ਦਸਤਾਰ ਮੁਕਾਬਲੇ ਵਿਚੋਂ ਕਰਨਵੀਰ ਸਿੰਘ ਸੋਮਲਖੇੜੀ ਫਸਟ ਰਹੇ। ਗੁਰਬਾਣੀ ਕੰਠ ਤੀਜੇ ਗਰੁੱਪ ਵਿਚੋਂ ਜੈਸਲੀਨ ਕੌਰ ਫਸਟ, ਗੁਰਬਾਣੀ ਕੰਠ (ਦੂਜਾ ਗਰੁੱਪ) ਵਿਚੋਂ ਜਸਕਰਨਪ੍ਰੀਤ ਕੌਰ ਚੋਮੋਂ ਫਸਟ ਰਹੇ। ਕੁਇਜ਼ ਮੁਕਾਬਲੇ ਵਿਚੋਂ ਸਗਨਪ੍ਰੀਤ ਕੌਰ ਮੋਰਾਂਵਾਲੀ, ਸੁਖਮਨਪ੍ਰੀਤ ਕੌਰ ਮੋਰਾਂਵਾਲੀ ਅਤੇ ਤਨਮਨਪ੍ਰੀਤ ਕੌਰ ਦੌਲਤਪੁਰ ਫਸਟ ਰਹੇ। ਇਸੇ ਤਰ੍ਹਾਂ ਵਾਰਤਾਲਾਪ ਮੁਕਾਬਲੇ ਵਿਚੋਂ ਸਿਕੰਦਰ ਸਿੰਘ ਸੋਮਲਖੇੜੀ, ਜਸਕਰਨ ਸਿੰਘ ਨੱਥੂ ਮਾਜਰਾ, ਹਰਮਨਪ੍ਰੀਤ ਸਿੰਘ ਬਾਬਰਪੁਰ ਤੇ ਅਰਸ਼ਦੀਪ ਸਿੰਘ ਉਕਸੀ ਦੀ ਟੀਮ ਫਸਟ ਰਹੀ। ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਵਿਚਾਰਧਾਰਾ ਅਤੇ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੁਕਾਬਲੇ ਵਿਚ ਕੁੱਲ 31 ਸਕੂਲਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ ਦੀ ਚੋਣ ਹੋਣਾ ਸਕੂਲ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਮੌਕੇ ਬਲਵਿੰਦਰ ਸਿੰਘ ਬਾਬਰਪੁਰ, ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ,ਵਾਈਸ ਪ੍ਰਿੰਸੀਪਲ ਕਰਮਦੀਪ ਕੌਰ, ਡੀ.ਪੀ ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।