ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਵਲੋਂ ਹੰਬੜਾਂ ਦੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ
ਹੰਬੜਾਂ, 30 ਅਕਤੂਬਰ (ਮੇਜਰ ਹੰਬੜਾਂ)-ਸਾਲਾਨਾ ਗੁਰਮਤਿ ਸਮਾਗਮਾਂ ਦੌਰਾਨ ਕਰਵਾਏ ਗਏ ਇਕੋਤਰੀ ਸਮਾਗਮਾਂ ਵਿਚ ਸੇਵਾ ਨਿਭਾਉਣ ਵਾਲੇ ਕਸਬਾ ਹੰਬੜਾਂ ਦੇ ਸੇਵਾਦਾਰਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਕਿਹਾ ਕਿ ਸਲਾਨਾ ਇਕੋਤਰੀ ਸਮਾਗਮਾਂ ਦੌਰਾਨ ਸੰਗਤਾਂ ਨੇ ਸੇਵਾ ਵਿਚ ਕਸਬਾ ਹੰਬੜਾਂ ਦੇ ਸੇਵਾਦਾਰਾਂ ਨੇ ਵੀ ਪੂਰੀ ਸ਼ਰਧਾ ਤੇ ਲਗਨ ਨਾਲ ਸੇਵਾ ਨਿਭਾਈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਹੰਬੜਾਂ, 30 ਅਕਤੂਬਰ (ਮੇਜਰ ਹੰਬੜਾਂ)-ਸਾਲਾਨਾ ਗੁਰਮਤਿ ਸਮਾਗਮਾਂ ਦੌਰਾਨ ਕਰਵਾਏ ਗਏ ਇਕੋਤਰੀ ਸਮਾਗਮਾਂ ਵਿਚ ਸੇਵਾ ਨਿਭਾਉਣ ਵਾਲੇ ਕਸਬਾ ਹੰਬੜਾਂ ਦੇ ਸੇਵਾਦਾਰਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਕਿਹਾ ਕਿ ਸਲਾਨਾ ਇਕੋਤਰੀ ਸਮਾਗਮਾਂ ਦੌਰਾਨ ਸੰਗਤਾਂ ਨੇ ਸੇਵਾ ਵਿਚ ਕਸਬਾ ਹੰਬੜਾਂ ਦੇ ਸੇਵਾਦਾਰਾਂ ਨੇ ਵੀ ਪੂਰੀ ਸ਼ਰਧਾ ਤੇ ਲਗਨ ਨਾਲ ਸੇਵਾ ਨਿਭਾਈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮੌਕੇ ਹੰਬੜਾਂ ਵਲੋਂ ਸਰਪ੍ਰਸਤ ਤੇਜਾ ਸਿੰਘ ਗਿੱਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਤਰਲੋਕ ਸਿੰਘ, ਭਾਈ ਰਣਜੀਤ ਸਿੰਘ ਚੀਮਾ, ਪ੍ਰਵਾਸੀ ਭਾਰਤੀ ਸੁਖਦਰਸ਼ਨ ਸਿੰਘ ਧਾਲੀਵਾਲ ਅਤੇ ਜਗਵਿੰਦਰ ਸਿੰਘ ਗਿੱਲ ਸਲੇਮਪੁਰ ਨੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦਾ ਕਸਬਾ ਹੰਬੜਾਂ ’ਚ 1 ਦਸੰਬਰ ਤੋਂ 4 ਦਸੰਬਰ ਤੱਕ ਚਾਰ ਰੋਜ਼ਾ ਗੁਰਮਤਿ ਸਮਾਗਮ ਕਰਵਾਉਣ ਦੀ ਆਗਿਆ ਦੇਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਇਨ੍ਹਾਂ ਸਮਾਗਮਾਂ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ ਖੁਦ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਅਤੇ ਕਥਾ-ਪ੍ਰਚਾਰ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਬਾਬਾ ਗੁਰਦੀਪ ਸਿੰਘ ਮੂੰਮ ਦਾ ਕੀਰਤਨੀ ਜਥਾ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਮੌਕੇ ਅਮਰਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਬਾਠ, ਕਿਸਾਨ ਆਗੂ ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਸਮੇਤ ਹੋਰ ਸੇਵਾਦਾਰ ਮੌਜੂਦ ਸਨ।