ਕਲਗ਼ੀਧਰ ਅਕੈਡਮੀ ਦੇ ਖਿਡਾਰੀਆਂ ਦਾ ਸਟੇਟ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ
ਸਾਹਨੇਵਾਲ, 29 ਅਕਤੂਬਰ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਦੇ ਖਿਡਾਰੀਆਂ ਨੇ 70ਵੀਆਂ ਸਟੇਟ ਪੱਧਰੀ ਸਕੂਲ ਖੇਡਾਂ ਦੇ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਅੰਡਰ-17 ਕੈਟਾਗਰੀ ਵਿਚ ਰੌਬਿਨ ਸਿੰਘ ਨੇ ਪਹਿਲਾ ਸਥਾਨ ਅਤੇ ਅਵਤਾਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਅਜੀਤ ਡੈਸਕ
30-10-2026