17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਉਧੋਵਾਲ ਵਿਖੇ ਨੀਸ਼ੂ ਚਹਿਲਾਂ ਦੀ ਅਗਵਾਈ ’ਚ ਭਾਜਪਾ ਨੂੰ ਮਿਲਿਆ ਹੁੰਗਾਰਾ

ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਉਧੋਵਾਲ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਭਰਵਾਂ ਸਮਰਥਨ ਮਿਲਿਆ ਜਿਸ ਤਹਿਤ ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਚਹਿਲਾਂ ਦੀ ਅਗਵਾਈ ਹੇਠ ਉਧੋਵਾਲ ਵਿਖੇ ਕਈ ਪਰਿਵਾਰ ਪਾਰਟੀ ਵਿਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ’ਚ ਬੂਟਾ ਸਿੰਘ, ਜੋਗਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਨੀਸ਼ੂ ਚਹਿਲਾਂ ਨੇ ਪਾਰਟੀ ਦੇ ਮਫ਼ਲਰ ਪਾ ਕੇ ਸਵਾਗਤ ਕੀਤਾ।

ਅਜੀਤ ਡੈਸਕ 17-10-2026
ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਉਧੋਵਾਲ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਭਰਵਾਂ ਸਮਰਥਨ ਮਿਲਿਆ ਜਿਸ ਤਹਿਤ ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਚਹਿਲਾਂ ਦੀ ਅਗਵਾਈ ਹੇਠ ਉਧੋਵਾਲ ਵਿਖੇ ਕਈ ਪਰਿਵਾਰ ਪਾਰਟੀ ਵਿਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ’ਚ ਬੂਟਾ ਸਿੰਘ, ਜੋਗਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਨੀਸ਼ੂ ਚਹਿਲਾਂ ਨੇ ਪਾਰਟੀ ਦੇ ਮਫ਼ਲਰ ਪਾ ਕੇ ਸਵਾਗਤ ਕੀਤਾ। ਨੀਸ਼ੂ ਚਹਿਲਾਂ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਹੁਣ ਪਿੰਡਾਂ ਦੇ ਵੀ ਲੋਕ ਵੀ ਚਾਹੁੰਦੇ ਹਨ ਕਿ ਅਗਲੀ ਸਰਕਾਰ ਪੰਜਾਬ ਵਿਚ ਭਾਜਪਾ ਬਣਾਵੇ। ਨੀਸ਼ੂ ਚਹਿਲਾਂ ਨੇ ਕਿਹਾ ਕਿ ਲੋਕ ਹੁਣ ਚਾਹੁੰਦੇ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿਚ ਵੀ ਭਾਜਪਾ ਸਰਕਾਰ ਬਣੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਜਿਸ ਵਿਚ ਨਸ਼ਾ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਨੀਸ਼ੂ ਚਹਿਲਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾ ਕੇ ਵਿਕਾਸ ਦੀਆਂ ਲੀਹਾਂ ’ਤੇ ਪਹੁੰਚਾਉਣਾ ਹੈ ਤਾਂ ਭਾਜਪਾ ਸਰਕਾਰ ਬਣਾਉਣ।
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਰਾਮਲੀਲ੍ਹਾ ਵਿਚ ਧਨੁਸ਼ ਭੰਗ ਤੇ ਲਕਸ਼ਮਣ-ਪਰਸ਼ੂਰਾਮ ਸੰਵਾਦ ਨੇ ਬੰਨ੍ਹਿਆ ਸਮਾਂ ਪਤਵੰਤੇ ਸੱਜਣਾਂ ਨੇ ਜੋਤੀ ਪ੍ਰਚੰਡ ਕਰਕੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।