05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਟਰੱਕ ਉਪਰੇਟਰ ਯੂਨੀਅਨ ਵਲੋਂ ਕਰਵਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ

ਅਹਿਮਦਗੜ੍ਹ, 4 ਅਕਤੂਬਰ (ਰਵਿੰਦਰ ਪੁਰੀ)-ਟਰੱਕ ਉਪਰੇਟਰ ਯੂਨੀਅਨ ਦਫ਼ਤਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਾਇਆ ਗਿਆ। ਜਿਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਦੇ ਭੋਗ ਪਾਏ ਗਏ ਅਤੇ ਨਾਲ ਹੀ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਕਥਾਵਾਚਕ ਭਾਈ ਅਮਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।

ਅਜੀਤ ਡੈਸਕ 05-10-2026
ਅਹਿਮਦਗੜ੍ਹ, 4 ਅਕਤੂਬਰ (ਰਵਿੰਦਰ ਪੁਰੀ)-ਟਰੱਕ ਉਪਰੇਟਰ ਯੂਨੀਅਨ ਦਫ਼ਤਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਾਇਆ ਗਿਆ। ਜਿਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਦੇ ਭੋਗ ਪਾਏ ਗਏ ਅਤੇ ਨਾਲ ਹੀ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਕਥਾਵਾਚਕ ਭਾਈ ਅਮਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਟਰੱਕ ਉਪਰੇਟਰ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਅਤੇ ਸਮੂਹ ਪ੍ਰਬੰਧਕ ਆਗੂਆਂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ। ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਟਰੱਕ ਯੂਨੀਅਨ ਅਹਿਮਦਗੜ੍ਹ ਦੇ ਮੌਜੂਦਾ ਸਾਰੇ ਪ੍ਰਬੰਧਕੀ ਆਗੂਆਂ ਅਤੇ ਟਰੱਕ ਉਪਰੇਟਰਾਂ ਨੂੰ ਵਧਾਈ ਦਿੱਤੀ। ਜਿੰਨ੍ਹਾਂ ਵੱਲੋਂ ਪੂਰੇ ਤਾਲਮੇਲ ਨਾਲ ਇਲਾਕੇ ਦੇ ਵਪਾਰੀ, ਕਿਸਾਨਾਂ, ਮਜ਼ਦੂਰਾਂ ਆਦਿ ਨਾਲ ਚੰਗੇ ਸਬੰਧ ਬਣਾ ਕੇ ਕਾਰੋਬਾਰ ਕੀਤਾ ਜਾ ਰਿਹਾ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ ਆਦਿ ਨੇ ਬੋਲਦਿਆ ਸਾਰੇ ਸਮੂਹ ਓਪਰੇਟਰਾਂ ਨੂੰ ਇਸ ਸ਼ੁਭ ਸਮਾਗਮ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅੱਗੋਂ ਲਈ ਵੀ ਹਮੇਸ਼ਾ ਇਸੇ ਤਰ੍ਹਾਂ ਸਾਰਿਆਂ ਨਾਲ ਤਾਲਮੇਲ ਰੱਖ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਦਹਿਲੀਜ਼, ਆੜਤੀ ਐਸ਼ੋ. ਦੇ ਪ੍ਰਧਾਨ ਮਨੋਜ ਸ਼ਰਮਾ, ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਸਾਬਕਾ ਵਾਈਸ ਚੇਅਰਮੈਨ ਨਰੇਸ਼ ਭੁੱਟਾ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਕੌਂਸਲਰ ਕਮਿਕਰ ਰਾਮ, ਕੌਂਸਲਰ ਸ਼ੰਕਰ ਪਾਠਕ, ਕੌਂਸਲਰ ਸੰਦੀਪ ਬੰਧਨ, ਟਰੱਕ ਯੂਨੀਅਨ ਪੋਹੀੜ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਲਹਿਰਾ, ਰਾਮਗੜੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੀਤ ਅਹਿਮਦਗੜ੍ਹ, ਮੇਹਰ ਸਿੰਘ ਦਹਿਲੀਜ, ਸੋਨੀ ਠੇਕੇਦਾਰ, ਸੀਡਾਰ ਟੈਕਸਟਾਈਲ ਤੋਂ ਮੈਡਮ ਹਿਨਾ ਸ਼ਰਮਾ ਅੱਜ ਵਿਸ਼ੇਸ਼ ਕਰਕੇ ਹਾਜ਼ਰ ਸਨ। ਟਰੱਕ ਯੂਨੀਅਨ ਪ੍ਰਬੰਧਕ ਕਮੇਟੀ ਦੇ ਸੈਕਟਰੀ ਬਲਜਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਵਿੰਦਰ ਸਿੰਘ ਗੋਰਖਾ, ਗੁਰਦੀਪ ਸਿੰਘ ਕੁੱਪ ਖੁਰਦ, ਸੰਦੀਪ ਸਿੰਘ ਬੋਪਾਰਾਏ, ਰਣਜੀਤ ਸਿੰਘ ਫੱਲੇਵਾਲ ਆਦਿ ਦੀ ਅਗਵਾਈ ਹੇਠ ਸਾਰੇ ਟਰੱਕ ਉਪਰੇਟਰਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ਦੇ ਦੂਸਰੇ ਦਿਨ ਲੋਕ ਗੀਤਾਂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਸਿਆਸਤ ਮੈਦਾਨ ’ਚ ਵੀ ਜੌਹਰ ਦਿਖਾਉਣਗੇ-ਯੂਥ ਆਗੂ ਜੋਤੀ,ਮਿੰਟੂ ਸਿਹੌੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।