02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਲਵਾ ਕਾਲਜ ਸਮਰਾਲਾ ਵਿਚ ਚਾਰ ਦਿਨਾਂ ਯੂਥ ਫ਼ੈਸਟੀਵਲ 6 ਤੋਂ

ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ)-ਮਾਲਵਾ ਕਾਲਜ ਬੌਂਦਲੀ ਵਿਖੇ ਚਾਰ ਦਿਨਾਂ ਯੂਥ ਅਤੇ ਹੈਰੀਟੇਜ ਫ਼ੈਸਟੀਵਲ 6 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ.

ਅਜੀਤ ਡੈਸਕ 02-10-2026
ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ)-ਮਾਲਵਾ ਕਾਲਜ ਬੌਂਦਲੀ ਵਿਖੇ ਚਾਰ ਦਿਨਾਂ ਯੂਥ ਅਤੇ ਹੈਰੀਟੇਜ ਫ਼ੈਸਟੀਵਲ 6 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਤੀਹ ਸਾਲ ਦੇ ਅਰਸੇ ਤੋਂ ਬਾਅਦ ਇਸ ਵਾਰ ਕਾਲਜ ਵਲੋਂ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਚ ਲੁਧਿਆਣਾ ਜੋਨ-2 ਦੇ 30 ਕਾਲਜਾਂ ਦੀਆਂ ਟੀਮਾਂ ਇਸ ਮਹਾਂ ਉਤਸਵ ਵਿਚ ਭਾਗ ਲੈਣਗੀਆਂ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹਨਾ ਚਾਰ ਦਿਨਾਂ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਕਲਾਕਾਰੀ ਵੰਨਗੀਆਂ ਪ੍ਰਸਤੁਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਪਹਿਲੇ ਦਿਨ ਉਦਘਾਟਨੀ ਰਸਮ ਉਪਰੰਤ ਮੁੱਖ ਤੌਰ ‘ਤੇ ਲੋਕ ਗੀਤ, ਗ਼ਜ਼ਲ, ਸਮੂਹ ਗਾਨ ਅਤੇ ਕੁਇਜ਼ ਮੁਕਾਬਲੇ ਹੋਣਗੇ। ਦੂਜੇ ਦਿਨ ਡਿਬੇਟ, ਹਾਸ ਰਸ ਦੇਨਾਟਕ, ਚਿੱਤਰਕਾਰੀ, ਰੰਗੋਲੀ ਅਤੇ ਪੋਸਟਰ ਮੇਕਿੰਗ ਆਦਿ। ਇਸੇ ਤਰਾਂ ਤੀਜੇ ਦਿਨ ਭੰਗੜਾ, ਗਿੱਧਾ, ਵੀਰ ਗਾਥਾਵਾਂ, ਕਲੀਆਂ ਅਤੇ ਕਵੀਸ਼ਰ ਤੋਂ ਇਲਾਵਾ ਹੋਰ ਰੋਚਕ ਆਈਟਮਾਂ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਚੌਥੇ ਅਤੇ ਆਖ਼ਰੀ ਦਿਨ ਨੂੰ ਮੁੰਡੇ ਅਤੇ ਕੁੜੀਆਂ ਦੇ ਲੋਕ ਨਾਚ, ਸਕਿੱਟਾਂ, ਨਕਲਾਂ ਅਤੇ ਔਰਤਾਂ ਦੇ ਰਵਾਇਤੀ ਗੀਤ ਆਦਿ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ।
ਪਿਛਲੀ ਖ਼ਬਰ ਡੀ. ਪੀ. ਐੱਸ. ਜੂਨੀਅਰ ਮਾਛੀਵਾੜਾ ਵਲੋਂ ਖੰਨਾ ਵਿਖੇ ਵਿੱਦਿਅਕ ਤੇ ਮਨੋਰੰਜਕ ਦੌਰਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।