28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਏਸ਼ੀਆਈ ਖੇਡਾਂ ’ਚ ਖਿਡਾਰੀ ਰਿਕਾਰਡਤੋੜ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਿਲ ਕਰਨਗੇ-ਸ਼ਾਹਪੁਰ ਸਮੂਹ ਪੰਜਾਬੀਆਂ ਵਲੋਂ ਤਗਮਾ ਜੇਤੂ ਖਿਡਾਰੀਆਂ ਨੂੰ ਵਧਾਈ ਸੰਦੇਸ਼

ਪਾਇਲ, 27 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਜਪਾਨ ਦੇ ਆਚੀਚੀ ਨਾਗੋਆ ’ਚ ਕਈ ਦਿਨਾਂ ਤੋ ਚੱਲ ਰਹੀਆਂ 20ਵੀਆਂ ਏਸ਼ੀਆਈ ਖੇਡਾਂ ਚ ਭਾਰਤ ਦੇ ਹੋਣਹਾਰ ਖਿਡਾਰੀ ਤੇ ਖਿਡਾਰਨਾਂ ਵੱਖ ਵੱਖ ਖੇਡਾਂ ਚ ਰਿਕਾਰਡ ਤੋੜ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਭਾਰਤ ਦਾ ਨਾਂ ਸਮੁੱਚੀ ਦੁਨੀਆਂ ਚ ਰੌਸ਼ਨ ਕਰ ਰਹੇ ਹਨ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਮੁੱਚੀ ਟੀਮ ਨੇ ਏਸ਼ੀਆਈ ਖੇਡਾਂ ’ਚ ਪਹਿਲਾ ਸੋਨੇ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਚ ਪਾ ਕੇ ਦੇਸ਼ ਅਤੇ ਸਮੁੱਚੇ ਦੇਸ਼ ਵਾਸੀਆਂ ਦਾ ਨਾਂ ਰੌਸਨ ਕੀਤਾ।

ਅਜੀਤ ਡੈਸਕ 28-09-2026
ਪਾਇਲ, 27 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਜਪਾਨ ਦੇ ਆਚੀਚੀ ਨਾਗੋਆ ’ਚ ਕਈ ਦਿਨਾਂ ਤੋ ਚੱਲ ਰਹੀਆਂ 20ਵੀਆਂ ਏਸ਼ੀਆਈ ਖੇਡਾਂ ਚ ਭਾਰਤ ਦੇ ਹੋਣਹਾਰ ਖਿਡਾਰੀ ਤੇ ਖਿਡਾਰਨਾਂ ਵੱਖ ਵੱਖ ਖੇਡਾਂ ਚ ਰਿਕਾਰਡ ਤੋੜ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਭਾਰਤ ਦਾ ਨਾਂ ਸਮੁੱਚੀ ਦੁਨੀਆਂ ਚ ਰੌਸ਼ਨ ਕਰ ਰਹੇ ਹਨ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਮੁੱਚੀ ਟੀਮ ਨੇ ਏਸ਼ੀਆਈ ਖੇਡਾਂ ’ਚ ਪਹਿਲਾ ਸੋਨੇ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਚ ਪਾ ਕੇ ਦੇਸ਼ ਅਤੇ ਸਮੁੱਚੇ ਦੇਸ਼ ਵਾਸੀਆਂ ਦਾ ਨਾਂ ਰੌਸਨ ਕੀਤਾ। ਇਸ ਮੋਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲਾ ਵੈਟਨਰੀ ਇਸਪੈਕਟਰ, ਸਾਬਕਾ ਖਿਡਾਰੀ ਖੇਡ ਪ੍ਰੇਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਸਮੁੱਚੇ ਗੋਲਡ,ਚਾਂਦੀ ਅਤੇ ਕਾਂਸੀ ਦੇ ਤਗਮੇ ਜੇਤੂ ਸਮੂਹਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਨੇ ਹੁਣ ਤੱਕ ਸੋਨੇ ਦੇ 4 ਚਾਂਦੀ ਦੇ12 ਅਤੇ ਕਾਂਸੀ ਦੇ 14 ਮੈਡਲ ਪ੍ਰਾਪਤ ਕੀਤੇ ਹਨ। ਉਹਨਾਂ ਕਿਹਾ ਕਿ ਭਾਰਤ ਨੇ ਹੁਣ ਤੱਕ ਕ੍ਰਿਕਟ, ਕਬੱਡੀ ਲੜਕੇ, ਕਬੱਡੀ ਲੜਕੀਆਂ ਅਤੇ ਖੇਡਾਂ ’ਚ ਸੋਨੇ ਦੇ ਮੈਡਲ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਵੱਖ ਵੱਖ ਖੇਡਾਂ ’ਚ ਸੋਨੇ ਦੇ 4 ਅਤੇ 12 ਚਾਂਦੀ ਤੇ 14 ਕਾਂਸੀ ਦੇ ਮੈਡਲ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਅਤੇ ਲੜਕੀਆਂ ਦੀ ਹਾਕੀ ਟੀਮ ਹੁਣ ਤੱਕ ਦੇ ਆਪਣੇ ਵਿਰੋਧੀ ਟੀਮਾਂ ਨੂੰ ਬਿਜਲੀ ਦੇ ਕਰੰਟ ਵਾਂਗ ਦਰਜਨਾਂ ਤੋਂ ਵਧੇਰੇ ਗੋਲ ਦੇ ਕੇ ਹਰਾਇਆ ਹੈ। ਹਾਕੀ ਦੇ ਖਿਡਾਰੀ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਬੜੇ ਹੌਸਲੇ ਤੇ ਦਲੇਰੀ ਨਾਲ ਆਪ ਤੇ ਆਪਣੀਆਂ ਟੀਮਾਂ ਨੂੰ ਹਮੇਸ਼ਾ ਵੱਡੀਆਂ ਜਿੱਤਾਂ ਵੱਲ ਨੂੰ ਲੈ ਕੇ ਜਾ ਰਹੇ ਹਨ। ਇਸੇ ਤਰਾਂ ਸ਼ਾਟਪੁਟ ’ਚ ਤੇਜਿਦਰਪਾਲ ਸਿੰਘ ਤੂਰ ਨੇ ਚਾਂਦੀ ਦਾ ਤਗਮਾ ਅਤੇਮੈਰਾਥਨ ਦੌੜ ’ਚ ਸਾਵਨ ਬਰਵਾਲ ਨੇ 44 ਸਾਲ ਬਾਅਦ ਚਾਂਦੀ ਦਾ ਅਤੇ ਭਾਰ ਤੋਲਕ ਮੁਕਾਬਲੇ ’ਚ ਮੀਰਾ ਬਾਈ ਚਾਨੂ ਨੇ ਕਰੜੇ ਮੁਕਬਲੇ ਚ ਚਾਂਦੀ ਦਾ ਤਗਮਾ ਪ੍ਰਪਤ ਕੀਤਾ ਹੈ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ, ਸਕੀਟ ਸੂਟਿੰਗ ਐਥਲੈਟਿਕਸ, ਰਿਲੇਅ ਰੇਸ, ਸੁਕਐਸ਼, ਬੈਡਮਿੰਟਨਤੇ ਵੁਸ਼ੂ, ਰੋਇੰਗ, ਹਾਕੀ ਤੇ ਕਬੱਡੀ ’ਚ ਵੱਡੀਆਂ ਜਿੱਤਾਂ ਪ੍ਰਾਪਤ ਕਰ ਰਹੇ ਹਨ। ਉਹਨਾਂ ਕਿਹਾ ਕਿ ਹਾਕੀ ਪੁਰਸ਼ ਅਤੇ ਮਹਿਲਾ ਦੀ ਟੀਮ ਦੋ ਗੋਲਡ ਮੈਡਲ ਪ੍ਰਾਪਤ ਕਰੇਗੀ। ਹੋਰਨਾਂ ਤੋਂ ਇਲਾਵਾ ਜੇਤੂ ਗੋਲਡ,ਚਾਂਦੀ ਅਤੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਵਧਾਈ ਦੇਣ ਵਾਲਿਆਂ ਅਮਨਦੀਪ ਸਿੰਘ ਅੰਤਰਾਸਟਰੀ ਖਿਡਾਰੀ, ਰਾਜਵੀਰ ਸਿੰਘ, ਰਾਏ ਸਿੰਘ ਸਾਬਕਾ ਖਿਡਾਰੀ, ਜਸਵਿੰਦਰ ਸਿੰਘ ਕੱਕੀ, ਸਰਬਦੀਪ ਸਿੰਘ, ਸਖਵਿਦਰ ਸਿਘ, ਰਜਿੰਦਰ ਸਿੰਘ ਬੋਬੀ, ਬਲਦੇਵ ਸਿੰਘ ਬੱਬੂ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ , ਹਰਦੇਵ ਸਿੰਘ ਗਿੱਲ, ਜਗਦੇਵ ਸਿੰਘ ਜੱਗਾ, ਹਰਸ਼ੀ ਬਾਬੂ, ਡਾਕਟਰ ਬਲਵਿੰਦਰ ਸਿੰਘ, ਹਰਭਜਨ ਸਿੰਘ, ਈਸ਼ਰ ਸਿੰਘ ਫੌਜੀ, ਕਰਨੈਲ ਸਿਘ ਫੌਜੀ, ਨੀਰਜ ਕੁਮਾਰ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ ਚੀਮਾ, ਹਰਸਦੀਪ ਸਿੰਘ, ਹਰਮੇਲ ਸਿੰਘ, ਸਰਾਜਦੀਨ, ਵਰਿੰਦਰ ਸਿੰਘ ਮੂੰਡੀ ਹਰਜਿੰਦਰ ਸਿੰਘ, ਜਸਵੀਰ ਸਿੰਘ ਸ਼ਾਮਲ ਹਨ।
ਪਿਛਲੀ ਖ਼ਬਰ ਐਂਬੂਲੈਂਸ ਵੈਲਫੇਅਰ ਸੁਸਾਇਟੀ ਦੋਰਾਹਾ ਨੇ ਸ਼ਹਿਰ ਦੀ ਸੇਵਾ ਲਈ ਦੂਸਰੀ ਐਬੂਲੈਂਸ ਲਿਆਂਦੀ ਐਸ. ਐਸ. ਪੀ. ਖੰਨਾ ਡਾਕਟਰ ਆਲੂਵ... ਅਗਲੀ ਖ਼ਬਰ ਮਨਪ੍ਰੀਤ ਇਯਾਲੀ ਵਲੋਂ ਮੇਲਾ ਛਪਾਰ ਕਾਨਫਰੰਸ ਸੰਬੰਧੀ ਹਲਕਾ ਦਾਖਾ, ਰਾਏਕੋਟ ਤੇ ਗਿੱਲ ਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।