27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਿਸਾਨੀ ਮੰਗਾਂ ਮਨਵਾਉਣ ਲਈ 5 ਅਕਤੂਬਰ ਨੂੰ ਡੀ. ਸੀ. ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ - ਉਗਰਾਹਾਂ

ਮਲੌਦ, 26 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪਰ)- ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ, ਲੈਂਡ ਪੂਲਿੰਗ ਪਾਲਸੀ ਦੀ ਵਾਪਸੀ, ਜਮੀਨਾਂ ਦੇ ਮਾਲਕੀ ਹੱਕ, ਕਰਜਾ ਮੁਕਤੀ, ਹੋਰ ਜਬਰ ਦੀਆਂ ਮੰਗਾਂ ਸਮੇਤ 13 ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਡੀ. ਸੀ ਦਫ਼ਤਰਾਂ ਦੇ ਘਿਰਾਓ ਦੀ ਤਿਆਰੀ ਲਈ ਜ਼ਿਲ੍ਹਾ ਲੁਧਿਆਣਾ ਦੀ ਭਰਵੀਂ ਮੀਟਿੰਗ ਪਿੰਡ ਸਿਆੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।

ਅਜੀਤ ਡੈਸਕ 27-09-2026
ਮਲੌਦ, 26 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪਰ)- ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ, ਲੈਂਡ ਪੂਲਿੰਗ ਪਾਲਸੀ ਦੀ ਵਾਪਸੀ, ਜਮੀਨਾਂ ਦੇ ਮਾਲਕੀ ਹੱਕ, ਕਰਜਾ ਮੁਕਤੀ, ਹੋਰ ਜਬਰ ਦੀਆਂ ਮੰਗਾਂ ਸਮੇਤ 13 ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਡੀ. ਸੀ ਦਫ਼ਤਰਾਂ ਦੇ ਘਿਰਾਓ ਦੀ ਤਿਆਰੀ ਲਈ ਜ਼ਿਲ੍ਹਾ ਲੁਧਿਆਣਾ ਦੀ ਭਰਵੀਂ ਮੀਟਿੰਗ ਪਿੰਡ ਸਿਆੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਜੋਰਾਂ ਨਾਲ ਲਿਆ ਰਹੀਆਂ ਹਨ ਅਤੇ ਅਮਰੀਕਾ ਵਲੋਂ ਭਾਰਤ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ। ਇਹ ਸਮਝੌਤਾ ਲਾਗੂ ਹੋਣ ਨਾਲ ਸਾਡੀ ਦੇਸ਼ ਦੇ ਕਿਸਾਨਾਂ ਦੀਆਂ ਫਸਲਾਂ ਰੁਕਣਗੀਆਂ ,ਡੇਅਰੀ ਫਾਰਮ ਦਾ ਧੰਦਾ ਚੌਪਟ ਹੋ ਜਾਵੇਗਾ, ਛੋਟੇ ਵਪਾਰੀ, ਦੁਕਾਨਦਾਰ, ਛੋਟੇ ਕਾਰਖਾਨੇਦਾਰ ਦੇ ਧੰਦੇ ਵੀ ਚੌਪਟ ਹੋ ਜਾਣਗੇ। ਸੂਬਾ ਸਕੱਤਰ ਜਗਤਾਰ ਸਿੰਘ ਕਾਲਝਾੜ ਨੇ ਦਸਿਆ ਕਿ ਪੰਜਾਬ ਸਰਕਾਰ ਲੈਂਡ ਨੀਤੀ ਨੂੰ ਦੁਬਾਰਾ ਸੋਧ ਕੇ ਲਿਆ ਰਹੀ ਹੈ ਅਤੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਮੁਫ਼ਤ ਦੇ ਭਾਅ ਖੋਹ ਲਵੇਗੀ ਤੇ ਫਿਰ ਸਾਮਰਾਜੀ ਦੇ ਕਾਰਪੋਰੇਟ ਘਰਾਣਿਆਂ ਨੂੰ ਮੁਫਤ ਦੇਵੇਗੀ । ਕਿਸਾਨਾਂ ਦੀਆਂ ਮੁੱਖ ਮੰਗਾਂ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਲੈਂਡ ਪੁਲਿੰਗ ਨੀਤੀ ਰੱਦ ਕੀਤੀ ਜਾਵੇ ,ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕੀਤੇ ਜਾਣ, ਬਿਜਲੀ ਬਿੱਲ- ਬੀਜ ਬਿੱਲ ਰੱਦ ਕੀਤਾ ਜਾਵੇ, ਸੰਘਰਸ਼ ਦੌਰਾਨ ਕਿਸਾਨ ਆਗੂਆਂ ਵਰਕਰਾਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ ਪਰਾਲੀ ਸਾੜਨ ਵਾਲੇ ਸਾਰੇ ਕੇਸ ਫੌਰੀ ਰੱਦ ਕੀਤੇ ਜਾਣ, ਪੰਜਾਬ ਚ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਬਣਾਈ ਜਾਵੇ ਤੇ ਲਾਗੂ ਕੀਤੀ ਜਾਵੇ, ਮਹਿੰਗਾਈ ਨੂੰ ਵਧਾਉਣ ਵਾਲੇ ਸਾਰੇ ਕਦਮ ਰੋਕੇ ਜਾਣ, ਬਹੁ ਕੌਮੀ ਕੰਪਨੀਆਂ ਤੇ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਤੇ ਟੈਕਸ ਲਾਓ ਲੋਕਾਂ ਤੇ ਟੈਕਸਾਂ ਦਾ ਭਾਰ ਘਟਾਓ, ਸਾਰੀਆਂ ਫਸਲਾਂ ਤੇ ਸੀ 2+50%ਦੇ ਫਾਰਮੂਲੇ ਦੇ ਨਾਲ ਐਮ. ਐਸ . ਪੀ ਗਰੰਟੀ ਦਾ ਕਾਨੂੰਨ ਬਣਾਓ। ਦਰਿਆਈ ਪਾਣੀਆਂ ਦਾ ਵੱਡਾ ਰੱਟਾ ਕੋਮਾਂਤਰੀ ਅਸੂਲਾਂ ਅਨੁਸਾਰ ਤੇ ਲੋਕਾਂ ’ਚ ਸਦਭਾਵਨਾ ਕਾਇਮ ਰੱਖਣ ਦੀ ਪਹੁੰਚ ਨਾਲ ਹੱਲ ਕਰੋ। ਜੇਕਰ ਇਹ ਮੰਗਾਂ ਨੂੰ ਅਮਲੀ ਤੌਰ ’ਤੇ ਲਾਗੂ ਨਹੀਂ ਕਰਦੀ ਤਾਂ 5 ਅਕਤੂਬਰ ਨੂੰ ਡੀ.ਸੀ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ, ਜਗਮੀਤ ਸਿੰਘ ਕੁਲਾਹੜ, ਚਰਨਜੀਤ ਸਿੰਘ ਫੱਲੇਵਾਲ, ਯੁਵਰਾਜ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਨਾਜਰ ਸਿੰਘ ਸਿਆੜ, ਜਸਵੀਰ ਸਿੰਘ ਅਸ਼ਕਰੀਪੁਰ, ਦਵਿੰਦਰ ਸਿੰਘ ਸਿਰਥਲਾ, ਮਨਜੀਤ ਸਿੰਘ ਬੁਢੇਲ, ਹਾਕਮ ਸਿੰਘ ਜਰਗੜੀ, ਜਸਵੀਰ ਸਿੰਘ ਖਟੜਾ, ਜਸਦੀਪ ਸਿੰਘ ਜੱਸੋਵਾਲ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ ਤੇ ਤੀਰਥ ਸਿੰਘ ਤਲਵੰਡੀ, ਲਖਵਿੰਦਰ ਸਿੰਘ ਲਾਡੀ ਉਕਸੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਤੇ ਔਰਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਸਕਟਬਾਲ ਟੂਰਨਾਮੈਂਟ-2026 ਕਰਵਾਇਆ ਸਿਵਲ ਟੀਮ ਨੇ ਚੈਂਪੀਅਨਸ਼ਿਪ ਟਰਾਫੀ ਜਿੱਤੀ ਅਗਲੀ ਖ਼ਬਰ ਟਿੱਪਣੀ ਕਾਰਨ ਜੇਲ੍ਹ ਭੇਜੇ ਅਕਾਲੀ ਬਲਵਿੰਦਰ ਸ਼ਰਮਾ ਦੀ ਜ਼ਮਾਨਤ ਤੋਂ ਬਾਅਦ ਮਾਮਲਾ ਰਾਜਨੀਤਕ ਤੌਰ ’ਤੇ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।