26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੇਲਾ ਛਪਾਰ ਸਿਆਸੀ ਕਾਨਫ਼ਰੰਸ ਲਈ ਕਾਂਗਰਸ ਤੇ ‘ਆਪ’ ਪਾਰਟੀ ਦਾ ਮੈਦਾਨ ਖਾਲੀ

ਅਹਿਮਦਗੜ੍ਹ/ਮੁੱਲਾਂਪੁਰ-ਦਾਖਾ, 25 ਸਤੰਬਰ (ਰਵਿੰਦਰ ਪੁਰੀ, ਨਿਰਮਲ ਸਿੰਘ ਧਾਲੀਵਾਲ)-ਮਾਲਵਾ ’ਚ ਪ੍ਰਸਿੱਧ ਛਪਾਰ ਮੇਲਾ ਹਲਕਾ ਦਾਖਾ ਦੀ ਰਾਜਨੀਤੀ ਦਾ ਧੁਰਾ ਗਿਣਿਆ ਗਿਆ, ਕਾਂਗਰਸ, ਅਕਾਲੀ ਦਲ ਲਈ ਮੇਲਾ ਛਪਾਰ ਸਿਆਸੀ ਕਾਨਫ਼ਰੰਸ ਕਿਸੇ ਸਮੇਂ ਚੋਣਾਂ ਦਾ ਮੁੱਢ ਹੁੰਦੀ ਸੀ, ਪ੍ਰੰਤੂ ਇਸ ਵਾਰ ਨੈਸ਼ਨਲ ਪਾਰਟੀ ਕਾਂਗਰਸ ਅਤੇ ਸੱਤ੍ਹਾਧਾਰੀ ‘ਆਪ’ ਪਾਰਟੀ ਦਾ ਛਪਾਰ ਕਾਨਫ਼ਰੰਸ ਤੋਂ ਕਿਨਾਰਾ ਪਾਰਟੀ ਨਾਲ ਜੁੜੇ ਵਰਕਰਾਂ, ਵੋਟਰਾਂ ਅੰਦਰ ਕਈ ਸ਼ੰਕੇ ਖੜ੍ਹੇ ਕਰ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੋਵੇਂ ਪਾਰਟੀਆਂ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਹਲਕਾ ਦਾਖਾ ’ਚ ਸਿਆਸੀ ਛਪਾਰ ਕਾਨਫ਼ਰੰਸਾਂ ਨੂੰ ‘ਕਰੋ ਜਾਂ ਮਰੋ’ ਨੀਤੀ ਅਪਨਾ ਕੇ ਵੱਡੇ ਇਕੱਠਾਂ ਵਿਚ ਲੱਗੀਆਂ ਹੋਈਆਂ।

ਅਜੀਤ ਡੈਸਕ 26-09-2026
ਅਹਿਮਦਗੜ੍ਹ/ਮੁੱਲਾਂਪੁਰ-ਦਾਖਾ, 25 ਸਤੰਬਰ (ਰਵਿੰਦਰ ਪੁਰੀ, ਨਿਰਮਲ ਸਿੰਘ ਧਾਲੀਵਾਲ)-ਮਾਲਵਾ ’ਚ ਪ੍ਰਸਿੱਧ ਛਪਾਰ ਮੇਲਾ ਹਲਕਾ ਦਾਖਾ ਦੀ ਰਾਜਨੀਤੀ ਦਾ ਧੁਰਾ ਗਿਣਿਆ ਗਿਆ, ਕਾਂਗਰਸ, ਅਕਾਲੀ ਦਲ ਲਈ ਮੇਲਾ ਛਪਾਰ ਸਿਆਸੀ ਕਾਨਫ਼ਰੰਸ ਕਿਸੇ ਸਮੇਂ ਚੋਣਾਂ ਦਾ ਮੁੱਢ ਹੁੰਦੀ ਸੀ, ਪ੍ਰੰਤੂ ਇਸ ਵਾਰ ਨੈਸ਼ਨਲ ਪਾਰਟੀ ਕਾਂਗਰਸ ਅਤੇ ਸੱਤ੍ਹਾਧਾਰੀ ‘ਆਪ’ ਪਾਰਟੀ ਦਾ ਛਪਾਰ ਕਾਨਫ਼ਰੰਸ ਤੋਂ ਕਿਨਾਰਾ ਪਾਰਟੀ ਨਾਲ ਜੁੜੇ ਵਰਕਰਾਂ, ਵੋਟਰਾਂ ਅੰਦਰ ਕਈ ਸ਼ੰਕੇ ਖੜ੍ਹੇ ਕਰ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੋਵੇਂ ਪਾਰਟੀਆਂ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਹਲਕਾ ਦਾਖਾ ’ਚ ਸਿਆਸੀ ਛਪਾਰ ਕਾਨਫ਼ਰੰਸਾਂ ਨੂੰ ‘ਕਰੋ ਜਾਂ ਮਰੋ’ ਨੀਤੀ ਅਪਨਾ ਕੇ ਵੱਡੇ ਇਕੱਠਾਂ ਵਿਚ ਲੱਗੀਆਂ ਹੋਈਆਂ। ਪਿਛਲੇ ਸਮੇਂ ਕੋਰੋਨਾ ਕਾਰਜਕਾਲ ਦੌਰਾਨ ਤਾਂ ਛਪਾਰ ਕਾਨਫ਼ਰੰਸ ਸੰਭਵ ਨਹੀਂ ਸੀ, ਪ੍ਰੰਤੂ ਹਲਕਾ ਦਾਖਾ ’ਚ ਇਸ ਵਾਰ ਛਪਾਰ ਕਾਨਫ਼ਰੰਸ ਤੋਂ ਕਿਨਾਰਾ ਮੈਦਾਨ ਛੱਡਣ ਤੋਂ ਘੱਟ ਨਹੀਂ। ਪੰਜਾਬ ਕਾਂਗਰਸ ਵਿਚ ਹਜ਼ਾਰਾਂ ਮੱਤਭੇਦ ਹੋਣ ਪਾਰਟੀਆਂ ਸੁਲਝਾ ਲੈਂਦੀਆਂ, ਪ੍ਰੰਤੂ ਸਿਆਸੀ ਟੱਕਰ ਲਈ ਛਪਾਰ ਕਾਨਫ਼ਰੰਸ ਛੱਡ ਜਾਣਾ ਵਰਕਰਾਂ, ਵੋਟਰਾਂ ਤਾਂ ਕੀ ਹਲਕੇ ਦੀ ਪੂਰੀ ਕਾਂਗਰਸ ਲਈ ਨਮੋਸ਼ੀ ਹੈ। ‘ਆਪ’ ਪਾਰਟੀ ਨੂੰ ਨਸ਼ਿਆਂ ਦੇ ਮਾਮਲੇ ’ਚ ਲੋਕਾਂ ਦੇ ਇਸ ਵਿਰੋਧ ਵਾਲਾ ਸਾਹਮਣਾ ਵੀ ਛਪਾਰ ਰੈਲੀ ਤੋਂ ਦੂਰ ਕਰ ਸਕਦਾ। ਕੁਝ ਵੀ ਹੋਵੇ ਅੱਧੀ ਸਦੀ ਤੋਂ ਛਪਾਰ ਕਾਨਫ਼ਰੰਸਾਂ ਦੀ ਪਿਰਤ (ਮੈਚ ) ਤੋਂ ਬਾਹਰ ਹੋ ਜਾਣਾ ਦੋਵਾਂ ਲਈ ਚਿੰਤਾ ਵਾਲਾ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਕਾਨਫ਼ਰੰਸ ਨੂੰ ਆਪਣੀ ਨਵੀਂ ਪਾਰਟੀ ਦੀ ਪਹਿਲੀ ਚੋਣ ਨਾਲ ਜੋੜ ਕੇ ਚੰਗੇ ਨਤੀਜੇ ਦੀ ਆਸ ਨਾਲ ਲਿਆ ਜਾ ਰਿਹਾ। ਸਿਆਸੀ ਲਾਭ ਘੱਟ ਹੋਵੇ ਜਾਂ ਵੱਧ ਛਪਾਰ ਮੇਲੇ ’ਤੇ ਸਿਆਸੀ ਕਾਨਫ਼ਰੰਸ ਦਾ ਮੈਦਾਨ ਹੀ ਛੱਡ ਜਾਣਾ ‘ਆਪ’ ਪਾਰਟੀ ਤੇ ਕਾਂਗਰਸ ਦੋਵਾਂ ਲਈ ਸ਼ੁਭ ਨਹੀਂ।
ਪਿਛਲੀ ਖ਼ਬਰ ਟੀ. ਐੱਸ. ਯੂ. ਵਲੋਂ ਸਬ ਡਵੀਜ਼ਨ ਧਮੋਟ ਕਲਾਂ ਤੇ ਘੁਡਾਣੀ ਕਲਾਂ ਦੀ ਸਾਂਝੀ ਕਮੇਟੀ ਦੀ ਨਵੀਂ ਚੋਣ ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਵਿਦਿਆਰਥਣ ਨੇ ਹਾਸਿਲ ਕੀਤੇ 7 ਬੈਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।