24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ - ਪ੍ਰਿੰਸੀਪਲ ਮੇਜਰ ਸਿੰਘ

ਪਾਇਲ, 23 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜਮ ਮੰਚ ਪੰਜਾਬ ਦੇ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਡੀ. ਏ.

ਪ੍ਰਿੰਸੀਪਲ ਮੇਜਰ ਸਿੰਘ 24-09-2026
ਪਾਇਲ, 23 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜਮ ਮੰਚ ਪੰਜਾਬ ਦੇ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਡੀ. ਏ. ਸਬੰਧੀ ਨੋਟੀਫਿਕੇਸ਼ਨ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਹੈ। ਇਸ ਵਿੱਚ 1-7-2023 ਦੀ ਬਣਦੀ 4% ਕਿਸਤ ਅਤੇ 1-1-24 ਦੀ ਬਣਦੀ 4% ਕਿਸਤ ਦਾ ਵੇਰਵਾ ਨਹੀਂ। ਇਸ ਤਰਾਂ ਕਰਕੇ ਕੇਂਦਰ ਸਰਕਾਰ ਵਲੋਂ ਦਿਤੇ ਜਾਂਦੇ ਡੀ. ਏ. ਨਾਲੋਂ ਡੀ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕੇ ਸਰਕਾਰ ਦੀ ਇਕ ਕੋਜ਼ੀ ਚਾਲ ਹੈ ਅਤੇ ਨਾ ਹੀ ਇਹਨਾਂ ਕਿਸਤਾਂ ਦਾ ਹੁਣ ਤੱਕ ਦਾ ਬਣਦਾ ਬਕਾਇਆ ਦੇਣ ਬਾਰੇ ਕੋਈ ਗੱਲ ਕੀਤੀ ਹੈ ਜਦ ਕੇ ਉਮਰ ਦਰਾਜ ਪੈਨਸ਼ਨਰ ਇਸਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਅਤੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਬਾਬੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਬਕਾਏ ਦੀ ਅਦਾਇਗੀ ਕਰਨ ਬਾਰੇ ਵੀ ਚਿੱਠੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਪੈਨਸ਼ਨਰਾਂ ਨੂੰ ਜਿਓਦੇ ਹੀ ਆਪਣੇ ਸੇਵਾਫਲ ਦਾ ਅਨੰਦ ਮਿਲ ਸਕੇ।
ਪਿਛਲੀ ਖ਼ਬਰ ਪ੍ਰਸਿੱਧ ਮੇਲਾ ਛਪਾਰ ਅੱਜ ਤੋਂ ਧੂਮ-ਧੜੱਕੇ ਨਾਲ ਸ਼ੁਰੂ ਹੋਵੇਗਾ ਮੇਲੇ ਦੀਆਂ ਰੌਣਕਾਂ ਪਹਿਲਾਂ ਹੀ ਸਿਖਰਾਂ ’ਤੇ, ਸਿਆਸੀ ਕ... ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਮਨਜੋਤ ਸਿੰਘ ਡੇਹਲੋਂ ਹਲਕਾ ਗਿੱਲ ਲਈ ਯੂਥ ਵਿੰਗ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।