23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ

ਅਹਿਮਦਗੜ੍ਹ, 22 ਸਤੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਸ ਤਹਿਤ ਹਰ ਲਾਭਪਾਤਰੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਹੋਵੇਗੀ। ਜਿਨਾਂ ਦੇ ਬਣਾਏ ਗਏ ਕਾਰਡ ਅੱਜ ਜਾਰੀ ਕਰਨ ਲਈ ਨਗਰ ਕੌਂਸਲ ਦਫਤਰ ਵਿਖੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਦੀ ਨਿਗਰਾਨੀ ਹੇਠ ਆਸ਼ਾ ਵਰਕਰਾਂ ਅਤੇ ਸਬੰਧਤ ਹੋਰ ਅਧਿਕਾਰੀਆਂ ਦੀ ਮੀਟਿੰਗ ਹੋਈ।

ਅਜੀਤ ਡੈਸਕ 23-09-2026
ਅਹਿਮਦਗੜ੍ਹ, 22 ਸਤੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਸ ਤਹਿਤ ਹਰ ਲਾਭਪਾਤਰੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਹੋਵੇਗੀ। ਜਿਨਾਂ ਦੇ ਬਣਾਏ ਗਏ ਕਾਰਡ ਅੱਜ ਜਾਰੀ ਕਰਨ ਲਈ ਨਗਰ ਕੌਂਸਲ ਦਫਤਰ ਵਿਖੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਦੀ ਨਿਗਰਾਨੀ ਹੇਠ ਆਸ਼ਾ ਵਰਕਰਾਂ ਅਤੇ ਸਬੰਧਤ ਹੋਰ ਅਧਿਕਾਰੀਆਂ ਦੀ ਮੀਟਿੰਗ ਹੋਈ। ਜਿਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਵਿਜੇ ਕਾਕੜੀਆ, ਕੌਂਸਲਰ ਮਨਿੰਦਰ ਪਾਲ ਸਿੰਘ, ਬਿੱਲੂ ਮਾਲਰੀ, ਸੱਜੇ ਸੂਦ, ਕਮਿੱਕਰ ਰਾਮ, ਸੰਦੀਪ ਬੱਧਣ, ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਜਤਿੰਦਰ ਭੋਲਾ, ਆਮ ਆਦਮੀ ਪਾਰਟੀ ਦੇ ਆਗੂ ਯਾਸੀਨ ਲਾਡੂ ਆਦਿ ਨੇ ਲਾਪਤਰੀਆਂ ਨੂੰ ਕਾਰਡ ਵੰਡੇ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਕਮਲਜੀਤ ਸਿੰਘ ਉੱਭੀ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਹਰ ਵਿਅਕਤੀ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਆਸ਼ਾ ਵਰਕਰ ਇੰਚਾਰਜ ਜਸਵੰਤ ਕੌਰ ਅਤੇ ਨਗਰ ਕੌਂਸਲ ਅਧਿਕਾਰੀ ਨੀਲਮ ਰਾਣੀ, ਸੁਨੀਲ ਨੀਜਰ, ਵਿਜੇ ਕੁਮਾਰ ਆਦੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥਣਾਂ ਨਾਲ ਹੋਏ ਰੂਬਰੂ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।