ਸੰਤ ਧਿਆਨ ਸਿੰਘ ਲੋਹਟਬੱਦੀ ਵਾਲਿਆਂ ਦਾ ਸਮੁੱਚਾ ਜੀਵਨ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਰਿਹਾ-ਗਿਆਨੀ ਮਾਨ ਸਿੰਘ
ਲੋਹਟਬੱਦੀ, 22 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਇ ਨਿਰਮਲੇ ਸੰਪਰਦਾਇ ਸ੍ਰੀ ਮੁਕਤਸਰ ਸਾਹਿਬ ਵਾਲੀ ਦੇ ਅਸਥਾਨ ਗੁਰੁਦਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਪਿਛਲੇ ਦਿਨਾਂ ਤੋਂ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਅਗਵਾਈ ’ਚ ਚੱਲ ਰਹੇ ਸਾਲਾਨਾ ਬਰਸੀ ਸਮਾਗਮ ਸਮਾਪਤ ਹੋਏ। ਸ੍ਰੀ ਅਖੰਡ ਪਾਠਾਂ ਦੀ ਲੜੀਆਂ ਦੇ ਭੋਗਾਂ ਉਪਰੰਤ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਦੀ 92ਵੀਂ ਬਰਸੀ ਮੌਕੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਮਾਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਚੰਨਣ ਸਿੰਘ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਮਾਗਮਾਂ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ।
ਲੋਹਟਬੱਦੀ, 22 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਇ ਨਿਰਮਲੇ ਸੰਪਰਦਾਇ ਸ੍ਰੀ ਮੁਕਤਸਰ ਸਾਹਿਬ ਵਾਲੀ ਦੇ ਅਸਥਾਨ ਗੁਰੁਦਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਪਿਛਲੇ ਦਿਨਾਂ ਤੋਂ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਅਗਵਾਈ ’ਚ ਚੱਲ ਰਹੇ ਸਾਲਾਨਾ ਬਰਸੀ ਸਮਾਗਮ ਸਮਾਪਤ ਹੋਏ। ਸ੍ਰੀ ਅਖੰਡ ਪਾਠਾਂ ਦੀ ਲੜੀਆਂ ਦੇ ਭੋਗਾਂ ਉਪਰੰਤ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਦੀ 92ਵੀਂ ਬਰਸੀ ਮੌਕੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਮਾਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਚੰਨਣ ਸਿੰਘ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਮਾਗਮਾਂ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਧਾਰਮਿਕ ਸੇਵਾਵਾਂ ਨਿਭਾਅ ਰਹੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਸੰਤਾਂ-ਮਹਾਂਪੁਰਸ਼ਾਂ ਦੇ ਪਰਉਪਕਾਰੀ ਜੀਵਨ ਤੋਂ ਸੇਧ ਲੈ ਕੇ ਚੱਲਣ ਲਈ ਵਿਚਾਰਾਂ ਕੀਤੀਆਂ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕਿਹਾ ਕਿ 122 ਸਾਲ ਤੋਂ ਵਧੇਰੇ ਸਮਾਂ ਜ਼ਿੰਦਗੀ ਬਤੀਤ ਕਰਨ ਵਾਲੇ ਤਪੱਸਵੀ ਮਹਾਂਪੁਰਸ਼ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਨੇ ਸੇਵਾ ਦੀ ਮੂਰਤ ਅਤੇ ਗੁਰੂ ਘਰ ਦਾ ਸੱਚਾ ਸਿਪਾਹੀ ਬਣ ਕੇ ਸਮੁੱਚਾ ਜੀਵਨ ਸਿੱਖੀ ਸਿਧਾਂਤਾਂ ਦੇ ਲੇਖੇ ਲਾਉਂਦਿਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ। ਉਨ੍ਹਾਂ ਵਲੋਂ ਨੌਜਵਾਨਾਂ ਦੇ ਰੂਪ ’ਚ ਅਨੇਕਾਂ ਮਨੁੱਖਾ ਪ੍ਰਾਣੀਆਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇ ਕੇ ਬਾਣੀ ਅਤੇ ਬਾਣੇ ਨਾਲ ਜੋੜਨਾ ਕੀਤਾ। ਉਨ੍ਹਾਂ ਕਿਹਾ ਕਿ ਜੋ ਅੱਜ ਲੋਹਟਬੱਦੀ ਦੇ ਇਲਾਕੇ ’ਚ ਸਿੱਖੀ ਦੀ ਪ੍ਰਚਾਰ ਹੋ ਰਿਹਾ ਹੈ ਇਹ ਸਭ ਨਿਰਮਲੇ ਸੰਪਰਦਾਇ ਦੇ ਮਹਾਂਪੁਰਸ਼ਾਂ ਦੀ ਅਸੀਸ ਹੈ। ਸਮਾਗਮ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਿਹਾ ਕਿ ਮਹਾਂਪੁਰਸ਼ਾਂ ਨੇ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਨੂੰ ਗੁਰਬਾਣੀ ਸੰਥਿਆ ਦਾ ਕੇਂਦਰ ਬਣਾ ਕੇ ਰੱਖਿਆ ਹੈ ਜਿਸ ਕਾਰਨ ਗੁਰਬਾਣੀ ਸੰਥਿਆ ਦੀ ਸੇਵਾ ਅੱਜ ਵੀ ਜਾਰੀ ਹੈ। ਸੰਤ ਲੋਹਟਬੱਦੀ ਵਾਲਿਆਂ ਨੇ ਭਾਈ ਗੁਰਦਾਸ ਜੀ ਦਾ ਕਥਨ ‘ਜੈਸੇ ਸਤ ਮੰਦਰ ਕੰਚਨ ਉਸਾਰ ਦੀਨੇ, ਤੈਸਾ ਪੁੰਨ ਸਿਖ ਕਉ ਇਕੁ ਸ਼ਬਦ ਸਿਖਾਏ ਕਾ।।’ ਉਚਾਰਦਿਆਂ ਕਿਹਾ ਕਿ ਕਿਸੇ ਸਿੱਖ ਨੂੰ ਗੁਰਬਾਣੀ ਦਾ ਇੱਕ ਪਵਿੱਤਰ ਸ਼ਬਦ ਸਿਖਾਉਣਾ ਸੋਨੇ ਦੇ ਸੱਤ ਮੰਦਿਰ ਉਸਾਰਨ ਬਰਾਬਰ ਹੈ। ਇਸ ਮੌਕੇ ਰਾਗੀ ਭਾਈ ਗੁਰਸਿਮਰਨ ਸਿੰਘ ਲੁਧਿਆਣਾ ਦਾ ਜਥਾ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਸੰਤ ਰਜਿੰਦਰ ਸਿੰਘ ਅਚਾਰੀਆ ਉੱਤਰਾਧਿਕਾਰੀ ਸੰਤ ਰੇਸ਼ਮ ਸਿੰਘ ਸੇਖਵਾਂ (ਮਹੰਤ ਨਿਰਮਲ ਪੰਚਾਇਤੀ ਅਖਾੜਾ ਪੰਜ ਧੁਜਾ) ਨੇ ਵੀ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਰੱਖਣ ਦੀ ਗੱਲ ਕਰਦਿਆਂ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਖ-ਵੱਖ ਧਾਰਮਿਕ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਵਲੋਂ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦਾ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸੰਤ ਚਮਕੌਰ ਸਿੰਘ ਲੋਹਗੜ, ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਗੁਰਮੇਲ ਸਿੰਘ ਭੈਣੀ ਦਰੇੜਾ, ਸਾਬਕਾ ਸਰਪੰਚ ਲਖਵੀਰ ਸਿੰਘ ਚੌਧਰੀ, ਦਵਿੰਦਰ ਸਿੰਘ ਸੈਕਟਰੀ, ਜਸਪਾਲ ਸਿੰਘ, ਜਸਵੰਤ ਸਿੰਘ ਬੱਬੂ, ਪੰਚ ਕੇਵਲ ਸਿੰਘ ਫੌਜੀ, ਜਗਜੀਤ ਸਿੰਘ ਭੱਟੀ ਐਕਸੀਅਨ, ਫੌਜੀ ਕੇਵਲ ਸਿੰਘ, ਰਣਜੋਧ ਸਿੰਘ, ਸਿੰਗਾਰਾ ਸਿੰਘ ਬਿੱਟੂ ਦਿਓਲ, ਸਰਪੰਚ ਹਰਬੰਸ ਸਿੰਘ ਸੁਲਤਾਨ ਖਾਂ, ਹੈੱਡ ਗ੍ਰੰਥੀ ਅਵਤਾਰ ਸਿੰਘ, ਭਾਈ ਗੁਰਲੀਨ ਸਿੰਘ, ਆਤਮਾ ਸਿੰਘ ਸੋਹਲ, ਮੋਹਣ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ ਆਕਾਲਗੜ੍ਹ ਆਦਿ ਹਾਜ਼ਰ ਸਨ।