22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਉਮੀਦਵਾਰਾਂ ਦੀ ਕਿਸਮਤ ਡੱਬਿਆਂ ’ਚ ਹੋਈ ਬੰਦ ਨਤੀਜਾ ਕੱਲ੍ਹ

ਦੋਰਾਹਾ, 21 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨਟ ਦੀਆਂ ਚੋਣਾਂ ਲਈ ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਦੋ ਬੂਥਾਂ ਵਿਚ ਕੁੱਲ ਵੋਟਾਂ 2442 ਵਿਚੋਂ 426 ਵੋਟਾਂ ਹੀ ਗ੍ਰੈਜੂਏਟ ਉਮੀਦਵਾਰਾਂ ਲਈ ਪੋਲ ਹੋਈਆਂ। ਇਸੇ ਤਰ੍ਹਾਂ ਫੈਕਲਟੀ ਪ੍ਰੋਫੈਸਰ ਲਈ 19 ਵਿਚੋਂ 18 ਵੋਟਾਂ ਪੋਲ ਹੋਈਆਂ ਹਨ।

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨਟ ਚੋਣਾਂ ਲਈ ਪਈਆਂ ਵੋਟਾਂ ਵਿੱਚ ਬੂਥ ਖਾਲੀ ਨਜ਼ਰ ਆਉਂਦੇ ਹੋਏ। ਅਜੀਤ ਤਸਵੀਰ 22-09-2026
ਦੋਰਾਹਾ, 21 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨਟ ਦੀਆਂ ਚੋਣਾਂ ਲਈ ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਦੋ ਬੂਥਾਂ ਵਿਚ ਕੁੱਲ ਵੋਟਾਂ 2442 ਵਿਚੋਂ 426 ਵੋਟਾਂ ਹੀ ਗ੍ਰੈਜੂਏਟ ਉਮੀਦਵਾਰਾਂ ਲਈ ਪੋਲ ਹੋਈਆਂ। ਇਸੇ ਤਰ੍ਹਾਂ ਫੈਕਲਟੀ ਪ੍ਰੋਫੈਸਰ ਲਈ 19 ਵਿਚੋਂ 18 ਵੋਟਾਂ ਪੋਲ ਹੋਈਆਂ ਹਨ। ਇਸ ਵਾਰ 2026 ਦੀ ਚੋਣ ਦੇ ਲਈ ਗਰੈਜੂਏਟ ਸੈਨੇਟ ਲਈ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿਚ ਸਨ। ਜਿਸ ਦੇ ਵਿਚੋਂ 15 ਚੁਣੇ ਜਾਣੇ ਹਨ। ਇਹਨਾਂ ਚੋਣਾਂ ਦਾ ਨਤੀਜਾ 23 ਸਤੰਬਰ ਨੂੰ ਐਲਾਨਿਆ ਜਾਵੇਗਾ। ਪੰਜਾਬ ਯੂਨੀਵਰਸਿਟੀ ਸੈਨਿਕ ਚੋਣਾਂ ਵਿਚ ਇਨੀਆਂ ਘੱਟ ਵੋਟਾਂ ਪੈਣ ਦੇ ਕਈ ਕਾਰਨ ਹੋ ਸਕਦੇ ਹਨ। ਜਿਸ ਤਰ੍ਹਾਂ ਬਹੁਤ ਸਾਰੀਆਂ ਲੜਕੀਆਂ ਵਿਆਹ ਕੇ, ਆਪਣੇ ਦੂਰ ਥਾਵਾਂ ਚਲੀਆਂ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਵਿਦਿਆਰਥੀ ਆਪਣੇ ਨੌਕਰੀ ਦੇ ਸੰਬੰਧ ਵਿਚ ਘਰਾਂ ਤੋਂ ਦੂਰ ਰਹਿੰਦੇ ਹਨ। ਤੀਸਰੀ ਗੱਲ ਕਿ ਇਹਨਾਂ ਚੋਣਾਂ ਵਿਚ ਵੋਟ ਪਾਉਣ ਵਾਲੇ ਵੋਟਰਾਂ ਦੇ ਘਰ, ਬੂਥਾਂ ਤੋਂ ਬਹੁਤ ਦੂਰ ਹੁੰਦੇ ਹਨ ਤੇ ਉਹ ਇੰਨੀ ਦੂਰ ਆਉਣ ਲਈ ਦਿਲਚਸਪੀ ਨਹੀਂ ਲੈਂਦੇ। ਅਗਲੀ ਵਾਰੀ ਯੂਨੀਵਰਸਿਟੀ ਨੂੰ ਇਹ ਚਾਹੀਦਾ ਹੈ ਕਿ ਉਹ ਵੋਟਰਾਂ ਕੋਲੋਂ ਉਹਨਾਂ ਦੇ ਠੀਕ ਐਡਰੈਸ ਮੰਗੇ ਤਾਂ ਕਿ ਜਿੱਥੇ ਉਹਨਾਂ ਨੂੰ ਵੋਟ ਪਾਉਣ ਲਈ ਬੂਥ ਨੇੜੇ ਹੋਵੇ, ਉਥੇ ਵੋਟ ਪਾ ਸਕਣ ਤਾਂ ਇਸ ਵਿੱਚ ਵੋਟਰਾਂ ਦੀ ਸ਼ਮੂਲੀਅਤ ਵੱਧ ਹੋ ਸਕਦੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ’ਤੇ ਲਾਪਤਾ ਹੋਇਆ ਬਜ਼ੁਰਗ ਪਰਿਵਾਰ ਨੂੰ ਮਿਲਿਆ ਅਗਲੀ ਖ਼ਬਰ ਖੇਡਾਂ ’ਚ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਰਾਜੇਵਾਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।