22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਘੁਡਾਣੀ ਕਲਾਂ ਵਿਖੇ ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ

ਰਾੜਾ ਸਾਹਿਬ, 20 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਉਦਾਸੀਨ ਡੇਰਾ ਭਗਵਾਨ ਸ੍ਰੀਚੰਦ ਜੀ ਘੁਡਾਣੀ ਕਲਾਂ ਵਿਖੇ ਸਮੂਹ ਨਗਰ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਪ੍ਰਬੰਧਕ ਕਮੇਟੀ ਵਲੋਂ ਮਹੰਤ ਧੁੰਨੀ ਦਾਸ (ਪ੍ਰਧਾਨ ਸ੍ਰੀ ਪੰਚਾਇਤੀ ਉਦਾਸੀਨ ਨਿਆ ਅਖਾੜਾ ਨਿਵਾਨ ਕਨਖਲ ਹਰਿਦੁਆਰ ਗੱਦੀ ਨਸੀਨ ਉਦਾਸੀਨ) ਦੀ ਰਾਹਿਨੁਮਾਈ ਹੇਠ ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਕਥਾ-ਕੀਰਤਨ ਦੁਆਰਾ ਨਿਹਾਲ ਕੀਤਾ। ਸਮਾਗਮ ਵਿਚ ਡੇਰਾ ਬਾਬਾ ਬਿਸ਼ਨਾ ਦਾਸ ਮਹਾਰਾਜ ਅਕਾੜ (ਦਿੱਤੂਪੁਰ ਫਕੀਰਾਂ) ਜ਼ਿਲ੍ਹਾ ਪਟਿਆਲਾ, ਮਹੰਤ ਗੰਗਾ ਰਾਮ ਡੇਰਾ ਸਾਹਿਬ ਨਾਨਕਸਰ ਕੁਲਾੜ, ਮਹੰਤ ਰਾਮ ਸਰਨ ਦਾਸ ਡੇਰਾ ਲਲੋਸੀ ਪਟਿਆਲਾ, ਮਹੰਤ ਗਿਆਨ ਪ੍ਰਕਾਸ਼ ਡੇਰਾ ਰੱਲਾ ਮਾਨਸਾ, ਮਹੰਤ ਬੁੱਧ ਦਾਸ ਡੇਰਾ ਬਾਦਸ਼ਾਹਪੁਰ ਧੂਰੀ, ਮਹੰਤ ਧਰਮੁ ਮੁਨੀ ਡੇਰਾ ਸਾਹਿਬ ਅਲਾਲ ਆਦਿ ਨੇ ਹਾਜ਼ਰੀ ਭਰੀ ਜਦਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਸਮੇਤ ਵੱਖ-ਵੱਖ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਵੀ ਹਾਜਰੀ ਭਰੀ।

ਅਜੀਤ ਡੈਸਕ 22-09-2026
ਰਾੜਾ ਸਾਹਿਬ, 20 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਉਦਾਸੀਨ ਡੇਰਾ ਭਗਵਾਨ ਸ੍ਰੀਚੰਦ ਜੀ ਘੁਡਾਣੀ ਕਲਾਂ ਵਿਖੇ ਸਮੂਹ ਨਗਰ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਪ੍ਰਬੰਧਕ ਕਮੇਟੀ ਵਲੋਂ ਮਹੰਤ ਧੁੰਨੀ ਦਾਸ (ਪ੍ਰਧਾਨ ਸ੍ਰੀ ਪੰਚਾਇਤੀ ਉਦਾਸੀਨ ਨਿਆ ਅਖਾੜਾ ਨਿਵਾਨ ਕਨਖਲ ਹਰਿਦੁਆਰ ਗੱਦੀ ਨਸੀਨ ਉਦਾਸੀਨ) ਦੀ ਰਾਹਿਨੁਮਾਈ ਹੇਠ ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਕਥਾ-ਕੀਰਤਨ ਦੁਆਰਾ ਨਿਹਾਲ ਕੀਤਾ। ਸਮਾਗਮ ਵਿਚ ਡੇਰਾ ਬਾਬਾ ਬਿਸ਼ਨਾ ਦਾਸ ਮਹਾਰਾਜ ਅਕਾੜ (ਦਿੱਤੂਪੁਰ ਫਕੀਰਾਂ) ਜ਼ਿਲ੍ਹਾ ਪਟਿਆਲਾ, ਮਹੰਤ ਗੰਗਾ ਰਾਮ ਡੇਰਾ ਸਾਹਿਬ ਨਾਨਕਸਰ ਕੁਲਾੜ, ਮਹੰਤ ਰਾਮ ਸਰਨ ਦਾਸ ਡੇਰਾ ਲਲੋਸੀ ਪਟਿਆਲਾ, ਮਹੰਤ ਗਿਆਨ ਪ੍ਰਕਾਸ਼ ਡੇਰਾ ਰੱਲਾ ਮਾਨਸਾ, ਮਹੰਤ ਬੁੱਧ ਦਾਸ ਡੇਰਾ ਬਾਦਸ਼ਾਹਪੁਰ ਧੂਰੀ, ਮਹੰਤ ਧਰਮੁ ਮੁਨੀ ਡੇਰਾ ਸਾਹਿਬ ਅਲਾਲ ਆਦਿ ਨੇ ਹਾਜ਼ਰੀ ਭਰੀ ਜਦਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਸਮੇਤ ਵੱਖ-ਵੱਖ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਵੀ ਹਾਜਰੀ ਭਰੀ। ਇਸ ਮੌਕੇ ਮੁੱਖ ਸੇਵਾਦਾਰ ਸਵਰਨਜੀਤ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਮਾਗਮ ਵਿਚ ਹਾਜ਼ਰੀ ਭਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਬੋਪਾਰਾਏ, ਪ੍ਰਧਾਨ ਰਾਜਵੀਰ ਸਿੰਘ ਕਿਸਾਨ ਆਗੂ, ਕਾਂਗਰਸੀ ਆਗੂ ਮਨਦੀਪ ਸ਼ਰਮਾ ਮਨੀ, ਯੂਥ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ, ਮਿੰਦਰਜੀਤ ਸਿੰਘ ਗੁਰਪ੍ਰੀਤ ਸਿੰਘ , ਸਾਬਕਾ ਪੰਚ ਤਾਜ ਮੁਹੰਮਦ, ਚੇਅਰਮੈਂਨ ਅਵਤਾਰ ਸਿੰਘ, ਦੀਦਾਰ ਸਿੰਘ ਜਥੇਦਾਰ, ਅਮਨਜੀਤ ਸਿੰਘ ਨੰਬਰਦਾਰ,ਪਰਮਜੀਤ ਸਿੰਘ, ਸੋਹਣ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਸ਼ਾਮਿਲ ਸਨ।
ਪਿਛਲੀ ਖ਼ਬਰ ਪ੍ਰਧਾਨ ਪੂਜਾ ਭਾਟੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਾਹਨੇਵਾਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਨੂੰ ਹ... ਅਗਲੀ ਖ਼ਬਰ ਮਹਾਨ ਸੰਤਾਂ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ-ਜਥੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।