20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੋਟਾਂ ਕਾਲਜ ਨੂੰ ‘ਗੋਲਡ ਗਰੀਨ ਇੰਪੈਕਟ ਐਵਾਰਡ-2026’ ਨਾਲ ਕੀਤਾ ਸਨਮਾਨਿਤ

ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ) ਨੂੰ ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਲਈ ਨੈਸ਼ਨਲ ਐਜੂਟਰਸਟ ਆਫ਼ ਇੰਡੀਆਵਲੋਂ 17 ਸਤੰਬਰ 2026 ਨੂੰ ‘ਗੋਲਡ ਗਰੀਨ ਇੰਪੈਕਟ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਾਲਜ ਵਲੋਂ ‘ਸੀਡ ਬਾਲਜ਼ ਫ਼ਾਰ ਸਸਟੇਨਏਬਲ ਕੈਂਪਸਜ਼ ਇਨੀਸ਼ੀਏਟਿਵ-2026’ ਵਿਚ ਸਰਗਰਮ ਭਾਗੀਦਾਰੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਉਪਰਾਲਿਆਂ ਦੇ ਸਨਮਾਨ ਵਜੋਂ ਪ੍ਰਦਾਨ ਕੀਤਾ ਗਿਆ।

ਅਜੀਤ ਡੈਸਕ 20-09-2026
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ) ਨੂੰ ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਲਈ ਨੈਸ਼ਨਲ ਐਜੂਟਰਸਟ ਆਫ਼ ਇੰਡੀਆਵਲੋਂ 17 ਸਤੰਬਰ 2026 ਨੂੰ ‘ਗੋਲਡ ਗਰੀਨ ਇੰਪੈਕਟ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਾਲਜ ਵਲੋਂ ‘ਸੀਡ ਬਾਲਜ਼ ਫ਼ਾਰ ਸਸਟੇਨਏਬਲ ਕੈਂਪਸਜ਼ ਇਨੀਸ਼ੀਏਟਿਵ-2026’ ਵਿਚ ਸਰਗਰਮ ਭਾਗੀਦਾਰੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਉਪਰਾਲਿਆਂ ਦੇ ਸਨਮਾਨ ਵਜੋਂ ਪ੍ਰਦਾਨ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਕਾਲਜ ਦੇ ਵਿਦਿਆਰਥੀਆਂ ਵਲੋਂ ਸਥਾਨਕ ਅਤੇ ਦੇਸੀ ਪੌਦਿਆਂ ਦੀਆਂ ਕਿਸਮਾਂ ਦੇ ਬੀਜਾਂ ਤੋਂ ਸੀਡ ਬਾਲਜ਼ (ਬੀਜ ਗੋਲੀਆਂ) ਤਿਆਰ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਢੁਕਵੇਂ ਸਥਾਨਾਂ ‘ਤੇ ਖਿਲਾਰਿਆ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਜੈਵ-ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ, ਹਰਿਆਵਲ ਵਿਚ ਵਾਧਾ ਕਰਨਾ ਅਤੇ ਵਾਤਾਵਰਨਿਕ ਪੁਨਰ-ਸਥਾਪਨਾ ਵਿਚ ਯੋਗਦਾਨ ਪਾਉਣਾ ਸੀ। ਵਾਤਾਵਰਨ ਪ੍ਰਤੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੋਸਟਰਾਂ ‘ਤੇ ਆਧਾਰਿਤ ਵਾਤਾਵਰਨ ਜਾਗਰੂਕਤਾ ਰੈਲੀ ਵੀ ਕਰਵਾਈ ਗਈ। ਇਸ ਤੋਂ ਇਲਾਵਾ ਜੀਵ ਵਿਗਿਆਨ ਦੀ ਲੈਕਚਰਾਰ ਗੁਰਵਿੰਦਰ ਕੌਰ ਵਲੋਂ ਵਿਸ਼ੇਸ਼ ਮਹਿਮਾਨ ਲੈਕਚਰ ਦਿੱਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਦੂਸ਼ਣ, ਵਧਦੀ ਆਬਾਦੀ, ਜੈਵ-ਵਿਭਿੰਨਤਾ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਹ ਵੱਕਾਰੀ ਸਨਮਾਨ ਕਾਲਜ ਵਲੋਂ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂਵਿਚੋਂ ਜਲਵਾਯੂ ਕਾਰਵਾਈ ਅਤੇ ਸੀ.ਡੀ. ਜੀ. 15: ‘ਧਰਤੀ ਉੱਤੇ ਜੀਵਨ’ ਦੀ ਭਾਵਨਾ ਅਨੁਸਾਰ ਕੀਤੇ ਜਾ ਰਹੇ ਵਾਤਾਵਰਨ ਪੱਖੀ ਕਾਰਜਾਂ ਅਤੇ ਸਸਟੇਨਏਬਲ ਕੈਂਪਸ ਪ੍ਰਥਾਵਾਂ ਨੂੰ ਮਾਨਤਾ ਦਿੰਦਾ ਹੈ। ਕਾਲਜ ਦੀ ਇਸ ਪ੍ਰਾਪਤੀ ਨੂੰ ‘ਈਕੋ ਸਕਿੱਲਜ਼ ਨਿਊਜ਼ ਫਲੈਸ਼’ ਦੇ ਆਗਾਮੀ 9ਵੇਂ ਐਡੀਸ਼ਨ ਵਿਚ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਵਿਚ ਵਾਤਾਵਰਨ ਸੰਭਾਲ ਲਈ ਕਾਲਜ ਦੇ ਯੋਗਦਾਨ ਦੇ ਨਾਲ-ਨਾਲ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਅਤੇ ਵੱਖ-ਵੱਖ ਸੰਸਥਾਵਾਂ ਦੀਆਂ ਉਪਲਬਧੀਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਇਸ ਮਾਣਮੱਤੀ ਪ੍ਰਾਪਤੀ ‘ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਵਾਤਾਵਰਨ ਸੰਭਾਲ ਪ੍ਰਤੀ ਦਿਖਾਈ ਜਾ ਰਹੀ ਜ਼ਿੰਮੇਵਾਰੀ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਿਰਫ਼ ਵਾਤਾਵਰਨ ਪ੍ਰਤੀ ਜਾਗਰੂਕਤਾ ਹੀ ਪੈਦਾ ਨਹੀਂ ਕਰਦੀਆਂ, ਸਗੋਂ ਉਨ੍ਹਾਂ ਨੂੰ ਕੁਦਰਤ ਦੀ ਸੰਭਾਲ ਲਈ ਜ਼ਿੰਮੇਵਾਰ ਨਾਗਰਿਕ ਬਣਨ ਵੱਲ ਵੀ ਪ੍ਰੇਰਿਤ ਕਰਦੀਆਂ ਹਨ। ਇਸ ਸਮੁੱਚੀ ਪਹਿਲਕਦਮੀ ਦਾ ਸੰਚਾਲਨ ਡਾ. ਅੰਮ੍ਰਿਤ ਕੌਰ ਬਾਂਸਲ (ਕੋਆਰਡੀਨੇਟਰ), ਪ੍ਰੋ. ਹਰਿੰਦਰ ਕੌਰ (ਕੋ-ਕੋਆਰਡੀਨੇਟ ਰ) ਅਤੇ ਡਾ. ਕਾਮਰੁਨਨਿਸ਼ਾ (ਕੋ-ਕੋਆਰਡੀਨੇਟਰ) ਵਲੋਂ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਵਾਤਾਵਰਨ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਹ ਐਵਾਰਡ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਲੋਂ ਵਾਤਾਵਰਨ-ਪੱਖੀ ਅਤੇ ਟਿਕਾਊ ਕੈਂਪਸ ਦੀ ਸਿਰਜਣਾ ਵੱਲ ਕੀਤੇ ਜਾ ਰਹੇ ਯਤਨਾਂ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਹਲਕਾ ਬਾਬਾ ਬਕਾਲਾ ’ਚ ਮਿਲੀ ਵੱਡੀ ਮਜ਼ਬੂਤੀ ਅਗਲੀ ਖ਼ਬਰ ਅੰਤਰਰਾਸ਼ਟਰੀ ਕਰਾਟੇ ਚੈਂਪੀਅਨ ਤਰੁਨ ਸ਼ਰਮਾ ਦਾ ਨਾਂਅ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।