15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਿਜਲੀ ਦੇ ਲੰਮੇ ਕੱਟਾਂ ਨਾਲ ਪੰਜਾਬ ਲੜਖੜਾਇਆ-ਕੋਟ ਪਨੈਚ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਭਰ ਵਿਚ ਬਿਜਲੀ ਦੇ ਲੱਗ ਰਹੇ ਲੰਮੇ-ਲੰਮੇ ਕੱਟਾਂ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਫ਼ਸਲ ਨੂੰ ਬਚਾਉਣ ਤੇ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸਹਿਯੋਗੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਖੰਨਾ ਵਿਖੇ ਐੱਸ.

ਅਜੀਤ ਡੈਸਕ 15-09-2026

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਭਰ ਵਿਚ ਬਿਜਲੀ ਦੇ ਲੱਗ ਰਹੇ ਲੰਮੇ-ਲੰਮੇ ਕੱਟਾਂ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਫ਼ਸਲ ਨੂੰ ਬਚਾਉਣ ਤੇ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸਹਿਯੋਗੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਖੰਨਾ ਵਿਖੇ ਐੱਸ. ਈ. ਦੇ ਦਫ਼ਤਰ ਮੂਹਰੇ ਧਰਨਾ ਲਗਾਇਆ। ਇਸ ਮੌਕੇ ਕਿਸਾਨ ਆਗੂਆਂ ਰਜਿੰਦਰ ਸਿੰਘ ਕੋਟ ਪਨੈਚ ਜਨ ਸਕੱਤਰ ਪੰਜਾਬ, ਪ੍ਰਗਟ ਸਿੰਘ ਕੋਟ ਪਨੈਚ ਜ਼ਿਲ੍ਹਾ ਲੁਧਿਆਣਾ, ਬਲਵੰਤ ਸਿੰਘ ਰਾਜੇਵਾਲ ਬਲਾਕ ਖੰਨਾ, ਗੁਰਮੇਲ ਸਿੰਘ ਸਿਹੋੜਾ ਬਲਾਕ ਮਲੌਦ ਤੇ ਗੁਰਦੀਪ ਸਿੰਘ ਦਾਊਮਾਜਰਾ ਬਲਾਕ ਦੋਰਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਇਸ ਸਮੇਂ ਨਿੱਸਰ ਰਹੀ ਹੈ ਤੇ ਬਿਜਲੀ ਦੇ ਲੰਮੇ ਕੱਟਾਂ ਕਾਰਨ ਖੇਤਾਂ ਦੀ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਪਹਿਲਾਂ ਹੀ ਕਰਜ਼ਿਆਂ ਦੀ ਦਲ-ਦਲ ’ਚ ਫਸੀ ਕਿਸਾਨੀ ਦੀ ਆਰਥਿਕ ਸਥਿਤੀ ’ਚ ਹੋਰ ਨਿਘਾਰ ਆ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਲਈ ਨੂੰ ਨਿਰਵਿਘਨ ਅਤੇ ਨਿਰਧਾਰਤ ਘੰਟਿਆਂ ਅਨੁਸਾਰ ਦਿਨ ਵੇਲੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਬਿਜਲੀ ਦੇ ਲੰਮੇ ਲੰਮੇ ਕੱਟ ਤੁਰੰਤ ਬੰਦ ਕੀਤੇ ਜਾਣ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ’ਚ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਬੀਜਾ, ਰਣਜੋਧ ਸਿੰਘ ਰੁਪਾਲੋਂ, ਬਲਜੀਤ ਸਿੰਘ ਗੱਗੜਮਾਜਰਾ, ਭਿੰਦਰ ਸਿੰਘ ਬੀਜਾ,ਸੁਖਵਿੰਦਰ ਸਿੰਘ ਨੋਨਾ, ਕੁਲਵਿੰਦਰ, ਹਰਿੰਦਰ ਸਿੰਘ, ਦਲਵੀਰ ਸਿੰਘ, ਬਹਾਦਰ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਅਜਮੇਰ ਸਿੰਘ, ਰਣਜੀਤ ਸਿੰਘ ਹੈਪੀ ਰਾਜੇਵਾਲ, ਅਮਰੀਕ ਸਿੰਘ, ਮਲਕੀਤ ਸਿੰਘ ਇਸਨਪੁਰ, ਸੁਖਦੇਵ ਸਿੰਘ ਮਾਂਗਟ, ਇੰਦਰਜੀਤ ਸਿੰਘ ਈਸੜੂ, ਬਹਾਦਰ ਸਿੰਘ, ਬਲਜਿੰਦਰ ਸਿੰਘ ਰਾਏਪੁਰ ਰਾਜਪੂਤਾਂ, ਸਾਬਕਾ ਇੰਜਨੀਅਰ ਧੰਨਰਾਜ ਸਿੰਘ, ਹਰਿੰਦਰ ਸਿੰਘ ਕੋਟ ਪਨੈਚ, ਬਹਾਲ ਸਿੰਘ ਨਾਗਰਾ, ਦਵਿੰਦਰ ਸਿੰਘ, ਆਗਮ ਖੰਨਾ, ਗੁਰਦੀਪ ਸਿੰਘ ਲਸੋਈ, ਫਤਹਿ ਸਿੰਘ ਨਾਗਰਾ, ਸੁਖਰਾਜ ਸਿੰਘ ਖੰਨਾ, ਦਰਸਣ ਸਿੰਘ, ਗੁਰਦੇਵ ਸਿੰਘ ਪੱਲਾ, ਲਖਵੀਰ ਸਿੰਘ ਜਸਪਾਲੋਂ, ਕੁਲਦੀਪ ਸਿੰਘ ਚਂਕ ਸਰਾਏ, ਗੁਰਪਿਆਰ ਸਿੰਘ ਸੁਲਤਾਨਪੁਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਪੱਛਮੀ ਬੰਗਾਲ ’ਚੋਂ ਫੜਿਆ ਲੁੱਟ-ਖੋਹ ਗੈਂਗ ਦਾ ਮਾਸ... ਅਗਲੀ ਖ਼ਬਰ ਜਾਅਲੀ ਪੁਲਿਸ ਕਰਮਚਾਰੀ ਬਣ ਕੇ, ਭਰਤੀ ਕਰਵਾਉਣ ਲਈ 10 ਲੱਖ ਰੁਪਏ ਠੱਗਣ ਦਾ ਦੋਸ਼, ਕਥਿਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।