ਸਰਕਲ ਜਥੇਦਾਰ ਕੁਲਦੀਪ ਜਾਤੀਵਾਲ ਵਲੋਂ ਨਵ-ਨਿਯੁਕਤ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਦਾ ਸਨਮਾਨ
ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਜਾਤੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਲੋਂ ਯੂਥ ਵਿੰਗ ਦੇ ਨਵ-ਨਿਯੁਕਤ ਕੌਮੀ ਕਾਰਜਕਾਰੀ ਪ੍ਰਧਾਨ ਹਰਜੋਤ ਸਿੰਘ ਮਾਂਗਟ ਦਾ ਸਨਮਾਨ ਕੀਤਾ। ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ ਨੇ ਪ੍ਰਧਾਨ ਹਰਜੋਤ ਸਿੰਘ ਮਾਂਗਟ ਨੂੰ ਸਿਰੋਪਾਓ ਭੇਟ ਕੀਤਾ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।
ਅਜੀਤ ਡੈਸਕ
15-09-2026