16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਚੌਥਾ ਮੰਗ-ਪੱਤਰ ਰੰਗ ਲਿਆਇਆ, ਦੋਰਾਹਾ ਨਗਰ ਕੌਂਸਲ ਵਲੋਂ ਖਸਤਾ ਸੜਕ ਦਾ ਕੰਮ ਸ਼ੁਰੂ

ਦੋਰਾਹਾ, 14 ਸਤੰਬਰ (ਪੱਤਰ ਪ੍ਰੇਰਕ)-ਦੋਰਾਹਾ ਅੜ੍ਹੈਚਾ ਰੋਡ ਦੇ ਸ਼ਿਵ ਦਿਆਲਾ ਮੰਦਰ ਨੇੜੇ ਪਾਣੀ ਵਾਲੀ ਟੈਂਕੀ ਤੋਂ ਗਲੀ ਨੰਬਰ 8 ਵੱਲ ਜਾਂਦੀ ਲੰਮੇ ਸਮੇਂ ਤੋਂ ਖਸਤਾ ਹਾਲਤ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਮੁਹੱਲਾ ਸੁਧਾਰ ਕਮੇਟੀ ਵਲੋਂ ਚੌਥਾ ਮੰਗ ਪੱਤਰ ਦੇਣ ਤੋਂ ਬਾਅਦ ਸ਼ੁਰੂ ਹੋ ਗਿਆ। ਜ਼ਿਕਰਯੋਗ ਹੈ ਕਿ ਮੁਹੱਲਾ ਸੁਧਾਰ ਕਮੇਟੀ ਵਲੋਂ ਪਿਛਲੇ ਹਫ਼ਤੇ ਇਸ ਮਾਮਲੇ ਸੰਬੰਧੀ ਈ.

ਅਜੀਤ ਡੈਸਕ 15-09-2026
ਦੋਰਾਹਾ, 14 ਸਤੰਬਰ (ਪੱਤਰ ਪ੍ਰੇਰਕ)-ਦੋਰਾਹਾ ਅੜ੍ਹੈਚਾ ਰੋਡ ਦੇ ਸ਼ਿਵ ਦਿਆਲਾ ਮੰਦਰ ਨੇੜੇ ਪਾਣੀ ਵਾਲੀ ਟੈਂਕੀ ਤੋਂ ਗਲੀ ਨੰਬਰ 8 ਵੱਲ ਜਾਂਦੀ ਲੰਮੇ ਸਮੇਂ ਤੋਂ ਖਸਤਾ ਹਾਲਤ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਮੁਹੱਲਾ ਸੁਧਾਰ ਕਮੇਟੀ ਵਲੋਂ ਚੌਥਾ ਮੰਗ ਪੱਤਰ ਦੇਣ ਤੋਂ ਬਾਅਦ ਸ਼ੁਰੂ ਹੋ ਗਿਆ। ਜ਼ਿਕਰਯੋਗ ਹੈ ਕਿ ਮੁਹੱਲਾ ਸੁਧਾਰ ਕਮੇਟੀ ਵਲੋਂ ਪਿਛਲੇ ਹਫ਼ਤੇ ਇਸ ਮਾਮਲੇ ਸੰਬੰਧੀ ਈ. ਓ. ਹਰਨਰਿੰਦਰ ਸਿੰਘ ਸ਼ੇਰਗਿੱਲ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਅਨਮੋਲ ਸ਼ਰਮਾ ਨੂੰ ਚੌਥਾ ਮੰਗ-ਪੱਤਰ ਸੌਂਪਿਆ ਗਿਆ ਸੀ। ਲਗਪਗ 250-300 ਮੀਟਰ ਲੰਬੀ ਇਸ ਸੜਕ ’ਤੇ ਡੂੰਘੇ ਟੋਏ, ਉਖੜਿਆ ਫਰਸ਼ ਤੇ ਖਿੱਲਰੇ ਰੋੜਿਆਂ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਿਵ ਦਿਆਲਾ ਮੰਦਰ ਵੱਲ ਆਉਣ-ਜਾਣ ਵਾਲੀ ਸੰਗਤ ਵਧਣ ਕਾਰਨ ਇਸ ਸੜਕ ਦੀ ਮੁਰੰਮਤ ਹੋਰ ਵੀ ਜ਼ਰੂਰੀ ਬਣ ਗਈ ਸੀ। ਗਲੀ ਨੰਬਰ 8 ਦੇ ਮੁਹੱਲਾ ਵਾਸੀਆਂ ਨੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਲਈ ਸੁਖ ਤਾ ਸਾਹ ਲੈਂਦੇ ਹੋਏ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੰਧੂ ਦੀ ਅਗਵਾਈ ’ਚ ਸੈਂਕੜੇ ਨੌਜਵਾਨਾਂ ਦਾ ਕਾਫਲਾ ਪਟਿਆਲਾ ਵਿਖੇ ਰੱਖੇ ਰੋਸ ਪ੍ਰਦਰਸ਼ਨ ’ਚ ਹੋਇਆ ਸ਼ਾਮਿਲ ਅਗਲੀ ਖ਼ਬਰ ਆਪਣੀ ਜੀਭ ਦੇ ਸਵਾਦ ਲਈ ਬੇਜ਼ੁਬਾਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ-ਪ੍ਰਧਾਨ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।