13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

18 ਫੁੱਟ ਚੌੜੀ ਸੜਕ ਦਾ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿਚ ਪਿੰਡ ਨਿਜ਼ਾਮਪੁਰ ਵਾਸੀਆਂ ਨੇ ਵਿਧਾਇਕ ਗਿਆਸਪੁਰਾ ਦਾ ਮੂੰਹ ਮਿੱਠਾ ਕਰਵਾਇਆ

ਮਲੌਦ, 12 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਗੁਰਦੁਆਰਾ ਸਿੱਧਸਰ ਸਾਹਿਬ ਤੋਂ ਵਾਇਆ ਪਿੰਡ ਨਿਜ਼ਾਮਪੁਰ ਹੋ ਕੇ ਭਾਡੇਵਾਲ-ਮਲੌਦ ਸੜਕ ਨੂੰ ਜੁੜਨ ਵਾਲੀ 10 ਫੁੱਟ ਸੜਕ ਦੀ ਚੌੜਾਈ 18 ਫੁੱਟ ਪਾਸ ਕਰਵਾਉਣ ਉਪਰੰਤ ਪੂਰੇ ਜ਼ੋਰਾਂ ਨਾਲ ਸੜਕ ਦਾ ਕੰਮ ਸ਼ੁਰੂ ਕਰਵਾਉਣ ਦੀ ਖੁਸ਼ੀ ਵਿੱਚ ਸਰਪੰਚ ਲਖਵੀਰ ਸਿੰਘ ਤੇ ਪਿੰਡ ਨਿਜ਼ਾਮਪੁਰ ਦੇ ਵਾਸੀਆਂ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਵਲੋਂ ਸੂਬਾ ਸਰਕਾਰ ਦੇ ਫੰਡ ਰੋਕ ਕੇ ਵਿਕਾਸ-ਕਾਰਜਾਂ ਵਿਚ ਰੁਕਾਵਟਾਂ ਪਾਉਣ ਦੀ ਸਾਜ਼ਿਸ਼ ਰਚੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੂਝ-ਬੂਝ ਸਦਕਾ ਸੜਕਾਂ ਨੇ ਦੇ ਨਿਰਮਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਅਜੀਤ ਡੈਸਕ 13-09-2026
ਮਲੌਦ, 12 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਗੁਰਦੁਆਰਾ ਸਿੱਧਸਰ ਸਾਹਿਬ ਤੋਂ ਵਾਇਆ ਪਿੰਡ ਨਿਜ਼ਾਮਪੁਰ ਹੋ ਕੇ ਭਾਡੇਵਾਲ-ਮਲੌਦ ਸੜਕ ਨੂੰ ਜੁੜਨ ਵਾਲੀ 10 ਫੁੱਟ ਸੜਕ ਦੀ ਚੌੜਾਈ 18 ਫੁੱਟ ਪਾਸ ਕਰਵਾਉਣ ਉਪਰੰਤ ਪੂਰੇ ਜ਼ੋਰਾਂ ਨਾਲ ਸੜਕ ਦਾ ਕੰਮ ਸ਼ੁਰੂ ਕਰਵਾਉਣ ਦੀ ਖੁਸ਼ੀ ਵਿੱਚ ਸਰਪੰਚ ਲਖਵੀਰ ਸਿੰਘ ਤੇ ਪਿੰਡ ਨਿਜ਼ਾਮਪੁਰ ਦੇ ਵਾਸੀਆਂ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਵਲੋਂ ਸੂਬਾ ਸਰਕਾਰ ਦੇ ਫੰਡ ਰੋਕ ਕੇ ਵਿਕਾਸ-ਕਾਰਜਾਂ ਵਿਚ ਰੁਕਾਵਟਾਂ ਪਾਉਣ ਦੀ ਸਾਜ਼ਿਸ਼ ਰਚੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੂਝ-ਬੂਝ ਸਦਕਾ ਸੜਕਾਂ ਨੇ ਦੇ ਨਿਰਮਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਪਾਇਲ ਅੰਦਰ 10 ਤੋਂ 18 ਫੁੱਟ ਚੌੜੀਆਂ ਹੋਣ ਵਾਲੀਆਂ ਸੜਕਾਂ 60 ਕਿੱਲੋਮੀਟਰ ਦੇ ਲਗਭਗ ਹਨ ਜੋ ਕਿ ਆਪਣੇ ਆਪ ਵਿਚ ਇੱਕ ਰਿਕਾਰਡ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਗੁਰਦੁਆਰਾ ਸਿੱਧਸਰ ਸਾਹਿਬ ਦੇ ਆਲੇ-ਦੁਆਲੇ ਵਾਲੀਆਂ ਸੜਕਾਂ ਦਾ ਕੰਮ ਜੰਗੀ ਪੱਧਰ ਉੱਪਰ ਚੱਲ ਰਿਹਾ ਹੈ ਜੋ ਮਜਬੂਤ ਤੇ ਵਧੀਆ ਕੁਆਲਿਟੀ ਦੀਆਂ ਸੜਕਾਂ ਤਿਆਰ ਕਰਕੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਗ੍ਰਾਮ ਪੰਚਾਇਤ ਨਿਜਾਮਪੁਰ ਤੇ ਸਮੂਹ ਨਗਰ ਨਿਵਾਸੀਆਂ ਦੁਆਰਾ ਮਿਲ ਰਹੇ ਸਹਿਯੋਗ ਬਦਲੇ ਕਿਹਾ ਕਿ ਵਿਕਾਸ-ਕਾਰਜ ਕਰਨਾ ਮੇਰਾ ਮੁਢਲਾ ਫਰਜ਼ ਹੈ ਪਰ ਲੋਕ ਸਹਿਯੋਗ ਵੀ ਇਸ ਵਿਚ ਵੱਡੀ ਜਰੂਰਤ ਹੁੰਦੀ ਹੈ। ਇਸ ਮੌਕੇ ਪੰਚ ਗੁਰਪਿੰਦਰ ਸਿੰਘ ਬੱਬੂ, ਪੰਚ ਬੂਟਾ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਧਰਮਿੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ, ਬਲਵੀਰ ਸਿੰਘ, ਲਖਵੀਰ ਸਿੰਘ ਰਾਜੂ, ਸਾਬਕਾ ਪੰਚ ਗੁਰਮਨਦੀਪ ਸਿੰਘ, ਬੇਅੰਤ ਸਿੰਘ ਬਾਈ, ਸੁਖਵੀਰ ਸਿੰਘ ਨੋਤੀ, ਸਾਬਕਾ ਸਰਪੰਚ ਧਰਮਜੀਤ ਸਿੰਘ, ਸਾਬਕਾ ਪ੍ਰਧਾਨ ਜਗਮੇਲ ਸਿੰਘ ਜੱਗੀ, ਮਨਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ, ਗੁਰਮੁਖ ਸਿੰਘ, ਆੜਤੀ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਸਰਨਜੀਤ ਸਿੰਘ ਕਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੋਟਾਂ ਕਾਲਜ ਵਿਖੇ 19 ਪੰਜਾਬ ਬਟਾਲੀਅਨ ਦੇ ਐੱਨ. ਸੀ. ਸੀ. ਕੈਡਿਟਸ ਦੀ ਚੋਣ ਪ੍ਰਕਿਰਿਆ ਸੰਪੰਨ ਅਗਲੀ ਖ਼ਬਰ ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਪਿੰਡ ਸਹਾਰਨ ਮਾਜਰਾ ’ਚ ਵਰਕਰ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।