13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕਿਲ੍ਹਾ ਰਾਏਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ

ਡੇਹਲੋਂ, 12 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਰੂਰਲ ਮੈਡੀਕਲ ਅਫ਼ਸਰ ਡਾ: ਪ੍ਰੀਤਕੰਵਰ ਸਿੰਘ ਵਲੋਂ ਪਿੰਡ ਕਿਲ੍ਹਾ ਰਾਏਪੁਰ ਵਿਖੇ ਹੋਏ ਬਾਬਾ ਹੇਤਾ ਦੀ ਸਲਾਨਾ ਬਰਸੀ ਸਮਾਗਮ ’ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ੂਗਰ ਅਤੇ ਬੀ.

ਅਜੀਤ ਡੈਸਕ 13-09-2026
ਡੇਹਲੋਂ, 12 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਰੂਰਲ ਮੈਡੀਕਲ ਅਫ਼ਸਰ ਡਾ: ਪ੍ਰੀਤਕੰਵਰ ਸਿੰਘ ਵਲੋਂ ਪਿੰਡ ਕਿਲ੍ਹਾ ਰਾਏਪੁਰ ਵਿਖੇ ਹੋਏ ਬਾਬਾ ਹੇਤਾ ਦੀ ਸਲਾਨਾ ਬਰਸੀ ਸਮਾਗਮ ’ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ੂਗਰ ਅਤੇ ਬੀ. ਪੀ. ਦੇ ਮੁਫ਼ਤ ਟੈੱਸਟ ਕੀਤੇ ਗਏ ਅਤੇ ਦਵਾਈਆਂ ਵੀ ਵੰਡੀਆਂ ਗਈਆਂ । ਕੈਂਪ ਦੌਰਾਨ 50 ਦੇ ਕਰੀਬ ਮਰੀਜ਼ਾਂ ਨੇ ਸ਼ੂਗਰ ਅਤੇ ਬੀ. ਪੀ. ਦੇ ਟੈੱਸਟ ਕਰਵਾਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਡਾਕਟਰ ਪ੍ਰੀਤਕੰਵਰ ਸਿੰਘ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸਾਨੂੰ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕਰ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸਮੇਂ ਪ੍ਰਧਾਨ ਜਸਵਿੰਦਰ ਸਿੰਘ, ਹਰਜੋਤ ਸਿੰਘ, ਇੰਦਰਜੀਤ ਸਿੰਘ, ਜਰਮਨਜੀਤ ਸਿੰਘ, ਤੋਤਾ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਤੇਜਾ ਸਿੰਘ ਹਾਜ਼ਰ ਸਨ। 11 ਖੰਨਾ24 ਪਿੰਡ ਕਿਲ੍ਹਾ ਰਾਏਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਸਮੇਂ ਡਾ. ਪ੍ਰੀਤਕੰਵਰ ਸਿੰਘ ਤੇ ਹੋਰ।
ਪਿਛਲੀ ਖ਼ਬਰ ਮੁੱਖ ਅਧਿਆਪਕ ਅਸ਼ੋਕ ਸਿੰਘ ਘਲੋਟੀ ਦਾ ਵੱਖ-ਵੱਖ ਸਖਸ਼ੀਅਤਾਂ ਵਲੋਂ ਸਨਮਾਨ ਅਗਲੀ ਖ਼ਬਰ ਪਾਇਲ ਵਿਚ 19ਵਾਂ ਗੁਰਮਤਿ ਸਮਾਗਮ 18 ਅਤੇ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।