08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਘੇਲ ਮਾਮਲੇ ’ਚ ਕਾਂਗਰਸ ਲੀਡਰਸ਼ਿਪ ਦਾ ਫ਼ੈਸਲਾ ਦੇਰੀ ਨਾਲ, ਪਰ ਪਾਇਲਟ ਦੀ ਵਾਗਡੋਰ ਸੁਨਹਿਰੀ ਸਵੇਰ-ਪ੍ਰਿਥੀਪੁਰ

ਮਾਛੀਵਾੜਾ ਸਾਹਿਬ, 7 ਸਤੰਬਰ (ਮਨੋਜ ਕੁਮਾਰ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਪ੍ਰਿਥੀਪਰ ਨੇ ਜਿੱਥੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਉਣ ਤੇ ਪਾਰਟੀ ਲਈ ਸੁਨਹਿਰੀ ਸਵੇਰ ਦੱਸਿਆ ਹੈ, ਉੱਥੇ ਨਾਲ ਹੀ ਉਨ੍ਹਾਂ ਭੁਪੇਸ਼ ਬਘੇਲ ਨੂੰ ਲਾਂਭੇ ਕਰਨ ਦਾ ਫ਼ੈਸਲਾ ਦੇਰੀ ਨਾਲ ਹੋਣਾ ਦੱਸਦਿਆਂ ਇਸ ਮਾਮਲੇ ਵਿਚ ਕਾਂਗਰਸ ਹਾਈਕਮਾਂਡ ਨੂੰ ਇਹ ਫ਼ੈਸਲਾ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਅੱਜ ਪਾਰਟੀ ਦੇ ਕੁੱਝ ਆਗੂਆਂ ਦੇ ਆਪਸੀ ਵਿਚਾਰਕ ਮਤਭੇਦ ਪਾਰਟੀ ਲਈ ਸਿਰਦਰਦੀ ਬਣੇ ਹੋਏ ਹਨ।

ਅਜੀਤ ਡੈਸਕ 08-09-2026
ਮਾਛੀਵਾੜਾ ਸਾਹਿਬ, 7 ਸਤੰਬਰ (ਮਨੋਜ ਕੁਮਾਰ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਪ੍ਰਿਥੀਪਰ ਨੇ ਜਿੱਥੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਉਣ ਤੇ ਪਾਰਟੀ ਲਈ ਸੁਨਹਿਰੀ ਸਵੇਰ ਦੱਸਿਆ ਹੈ, ਉੱਥੇ ਨਾਲ ਹੀ ਉਨ੍ਹਾਂ ਭੁਪੇਸ਼ ਬਘੇਲ ਨੂੰ ਲਾਂਭੇ ਕਰਨ ਦਾ ਫ਼ੈਸਲਾ ਦੇਰੀ ਨਾਲ ਹੋਣਾ ਦੱਸਦਿਆਂ ਇਸ ਮਾਮਲੇ ਵਿਚ ਕਾਂਗਰਸ ਹਾਈਕਮਾਂਡ ਨੂੰ ਇਹ ਫ਼ੈਸਲਾ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਅੱਜ ਪਾਰਟੀ ਦੇ ਕੁੱਝ ਆਗੂਆਂ ਦੇ ਆਪਸੀ ਵਿਚਾਰਕ ਮਤਭੇਦ ਪਾਰਟੀ ਲਈ ਸਿਰਦਰਦੀ ਬਣੇ ਹੋਏ ਹਨ। ਪਰ ਫਿਰ ਵੀ ਲੋਕਾਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੀ ਸੁਣਾਈ ਦੇ ਰਹੀ ਹੈ ਕਿਉਂ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਜਵਾਨੀ ਰੋਲ ਕੇ ਰੱਖ ਦਿੱਤੀ ਹੈ। ਹਰ ਪਾਸੇ ਚਿੱਟੇ ਦੀ ਦਲਦਲ ਲੋਕਾਂ ਦੇ ਹੱਸਦੇ ਵੱਸਦੇ ਘਰਾਂ ਨੂੰ ਵੀਰਾਨ ਕਰ ਰਹੀ ਹੈ। ਸੂਬੇ ਵਿਚ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ ਤੇ ਸਰਕਾਰ ਦੇ ਲੀਡਰਾਂ ਕੋਲ ਸਿਰਫ਼ ਤੇ ਸਿਰਫ਼ ਝੂਠੇ ਅੰਕੜੇ ਪੇਸ਼ ਕਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ।
ਪਿਛਲੀ ਖ਼ਬਰ ਵਾਰਡ ਨੰ. 5 ’ਚ ਗੰਦੇ ਨਾਲੇ ਨੂੰ ਬੰਦ ਕਰਵਾ ਕੇ ਸੀਵਰੇਜ ਦੀਆਂ ਪਾਈਪਾਂ ਪਵਾਉਣ ਦਾ ਕੰਮ ਕਾਲੀ ਤੇ ਦੀਨੂੰ ਨੇ ਕਰਵਾਇਆ ਸ਼ੁਰੂ ਅਗਲੀ ਖ਼ਬਰ ਪੈਨਸ਼ਨਰਾਂ ਨੇ ਕੋਰਟ ਦੇ ਫ਼ੈਸਲੇ ਅਨੁਸਾਰ ਬਕਾਏ ਨਾ ਦੇਣ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।