ਮਨੁੱਖੀ ਅਧਿਕਾਰ ਕਮਿਸ਼ਨ ਅਤੇ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਮੋਹਨਜੀਤ ਸਿੰਘ ਤਸੱਦਦ ਦਾ ਸੂਮੋਟੋ ਨੋਟਿਸ ਲਵੇ ਮਦਨੀਪੁਰ /ਸ਼ਾਹਪੁਰ
ਪਾਇਲ, 6 ਸਤੰਬਰ (ਰਜਿੰਦਰ ਸਿੰਘ,ਨਿਜ਼ਾਮਪੁਰ)-ਕੁੱਝ ਦਿਨ ਪਹਿਲਾ ਮੁੱਖ ਮੰਤਰੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੇਰੋਂ ਵਿਖੇ ਸੱਥ ਮਿਲਣੀ ਪ੍ਰੋਗਰਾਮ ਚੱਲ ਰਿਹਾ ਸੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਾ ਲੱਗਾ ਨਸ਼ਿਆਂ ਸਬੰਧੀ ਬੋਲ ਰਹੇ ਸਨ ਤਾਂ ਪਿੰਡ ਸੇਰੋਂ ਦੇ ਇੱਕ ਨੋਜਵਾਨ ਮੋਹਨਜੀਤ ਸਿੰਘ ਨੇ ਛੱਤ ਤੇ ਚੜ ਕੇ ਕਾਲਾ ਝੰਡਾ ਹਵਾ ਵਿੱਚ ਲਹਿਰਾਇਆ ਅਤੇ ਕਿਹਾ ਕਿ ਨਸ਼ਾ ਪਿੰਡਾਂ ’ਚ ਸ਼ਰੇਆਮ ਵਿਕ ਰਿਹਾ ਹੈ।
ਪਾਇਲ, 6 ਸਤੰਬਰ (ਰਜਿੰਦਰ ਸਿੰਘ,ਨਿਜ਼ਾਮਪੁਰ)-ਕੁੱਝ ਦਿਨ ਪਹਿਲਾ ਮੁੱਖ ਮੰਤਰੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੇਰੋਂ ਵਿਖੇ ਸੱਥ ਮਿਲਣੀ ਪ੍ਰੋਗਰਾਮ ਚੱਲ ਰਿਹਾ ਸੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਾ ਲੱਗਾ ਨਸ਼ਿਆਂ ਸਬੰਧੀ ਬੋਲ ਰਹੇ ਸਨ ਤਾਂ ਪਿੰਡ ਸੇਰੋਂ ਦੇ ਇੱਕ ਨੋਜਵਾਨ ਮੋਹਨਜੀਤ ਸਿੰਘ ਨੇ ਛੱਤ ਤੇ ਚੜ ਕੇ ਕਾਲਾ ਝੰਡਾ ਹਵਾ ਵਿੱਚ ਲਹਿਰਾਇਆ ਅਤੇ ਕਿਹਾ ਕਿ ਨਸ਼ਾ ਪਿੰਡਾਂ ’ਚ ਸ਼ਰੇਆਮ ਵਿਕ ਰਿਹਾ ਹੈ। ਇਸ ਨੌਜਵਾਨ ਨੂੰ ਛੱਤ ਤੇ ਚੜ੍ਹ ਕੇ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਅਤੇ ਪੁਲੀਸ ਉਸ ਨੂੰ ਫੜ ਕੇ ਥਾਣੇ ਲੈ ਗਈ ਪਤਾ ਲੱਗਾ ਕਿ ਉਸ ਤੇ ਬਹੁਤ ਤਸ਼ੱਦਦ ਕੀਤਾ ਜਿਸ ਦਾ ਮੋਹਨਜੀਤ ਸਿੰਘ ਨੇ ਆਪ ਵਰਨਣ ਕੀਤਾ ਹੈ। ਉਸ ਨੇ ਦੱਸਿਆ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਹੈ ਉਸ ਦੇ ਕੇਸਾਂ ਤੇ ਦਾੜ੍ਹੀ ਦੀ ਵਾਲ ਪੁੱਟ ਦਿੱਤੇ ਹਨ। ਅਤੇ ਨਗਨ ਕਰਕੇ ਕਰੰਟ ਅਤੇ ਤਾਰਾਂ ਵਾਲਾ ਬੁਰਸ਼ ਫੇਰ ਕੇ ਜ਼ਖ਼ਮਾਂ ਤੇ ਲੂਣ ਪਾ ਕੇ ਭਾਰੀ ਤਸੀਹੇ ਦਿੱਤੇ ਹਨ। ਇਸ ਵਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਸਰਕਲ ਜਥੇਦਾਰ ਅਤੇ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਮੈਂਬਰ ਜਨਰਲ ਕੌਂਸਲ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕਮਿਸ਼ਨ ਨੂੰ ਇਸ ਸ਼ਰਮਨਾਕ ਵਰਤਾਰੇ ਤੇ ਕਮਿਸ਼ਨ ਨੂੰ ਸੂਮੋਟੋ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਨਯੋਗ ਉੱਚ ਅਦਾਲਤ ਨੂੰ ਇਸ ਦਰਦਨਾਕ ਕੇਸ ’ਤੇ ਵੀ ਸੂਮੋਟੋ ਲੈਣਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਨੋਜਵਾਨ ਮੋਹਨਜੀਤ ਸਿੰਘ ਤੇ ਪੁਲੀਸ ਵੱਲੋਂ ਕੀਤੇ ਭਾਰੀ ਤਸ਼ੱਦਦ ਦੀ ਨਿੰਦਾ ਕਰਨ ਤੇ ਦੋਸ਼ੀ ਪੁਲੀਸ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਵਾਲਿਆਂ ਵਿੱਚ ਜਥੇਦਾਰ ਜਗਜੀਤ ਸਿਘ ਦੌਲਤਪੁਰ, ਜਥੇਦਾਰ ਜਗਦੇਵ ਸਿੰਘ ਦੋਬੁਰਜੀ, ਰਾਏ ਸਿੰਘ ਪੰਚ, ਬੀਬੀ ਜਸਪ੍ਰੀਤ ਕੋਰ ਅੜੈਚਾ, ਬੀਬੀ ਕਰਮਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਹਾਜ਼ਰ ਹਨ।