31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਏਸੀਪੀ ਦਾ ਸਰਕਾਰੀ ਨੰਬਰ ਕਿਸਾਨ ਨੂੰ ਅਲਾਟ ਕਰਨ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ

ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏ. ਸੀ.

ਅਜੀਤ ਡੈਸਕ 31-08-2026
ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏ.ਸੀ.ਪੀ. ਦਾ ਸਰਕਾਰੀ ਨੰਬਰ ਸੰਬੰਧਿਤ ਕੰਪਨੀ ਵਲੋਂ ਇਕ ਕਿਸਾਨ ਨੂੰ ਅਲਾਟ ਕਰਨ ਦੇ ਮਾਮਲੇ ’ਚ ਪੁਲਿਸ ਉਚ ਅਧਿਕਾਰੀਆਂ ਵਲੋਂ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਦਕਿ ਏ.ਸੀ.ਪੀ. ਦਾ ਸਰਕਾਰੀ ਨੰਬਰ ਕੰਪਨੀ ਵਲੋਂ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਏ.ਸੀ.ਪੀ. ਪੱਛਮੀ ਦੇ ਸਰਕਾਰੀ ਨੰਬਰ ’ਤੇ ਸੰਪਰਕ ਕੀਤਾ ਗਿਆ ਤਾਂ ਉਹ ਮਾਨਸਾ ਦੇ ਇਕ ਵਿਅਕਤੀ ਗੋਬਿੰਦ ਸਿੰਘ ਵਲੋਂ ਚੁੱਕਿਆ ਗਿਆ। ਉਸ ਦੱਸਿਆ ਕਿ ਉਸ ਨੂੰ ਇਹ ਨੰਬਰ ਕੁੱਝ ਮਹੀਨੇ ਪਹਿਲਾਂ ਕੰਪਨੀ ਵਲੋਂ ਉਸਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਅਲਾਟ ਕੀਤਾ ਗਿਆ ਹੈ ।ਉਸ ਨੇ ਦੱਸਿਆ ਕਿ ਜਦੋਂ ਦਾ ਉਸ ਨੂੰ ਨੰਬਰ ਅਲਾਟ ਹੋਇਆ ਹੈ, ਉਸਦੇ ਨੰਬਰ ’ਤੇ ਕੁੱਝ ਪੁਲਿਸ ਅਧਿਕਾਰੀਆਂ ਅਤੇ ਏ.ਸੀ.ਪੀ. ਨਾਲ ਸੰਬੰਧਿਤ ਵਿਅਕਤੀਆਂ ਦੇ ਲਗਾਤਾਰ ਫ਼ੋਨ ਆ ਰਹੇ ਹਨ। ਉਸ ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਕੰਪਨੀ ਨੇ ਕਿਹਾ ਕਿ ਇਹ ਨੰਬਰ ਰੱਦ ਨਹੀਂ ਕਰ ਸਕਦੇ। ਉਨ੍ਹਾਂ ਇਸ ਸਬੰਧੀ ਸੰਬੰਧਿਤ ਥਾਣੇ ਨੂੰ ਵੀ ਸੂਚਨਾ ਦਿੱਤੀ ਹੈ ਪਰ ਸੰਬੰਧਿਤ ਪੁਲਿਸ ਵੀ ਇਸ ਦਾ ਹੱਲ ਨਹੀਂ ਕਰ ਰਹੀ। ਏ.ਸੀ.ਪੀ. ਪੱਛਮੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਹਾਲ ਦੀ ਘੜੀ ਉਸ ਨੰਬਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਔਰਤ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ 1 ਨੂੰ ਭਲਾਈ ਮੰਤਰੀ ਤੇ ਸਿੱਖਿਆ ਮੰਤਰੀ ਦੇ ਜ਼ਿਲ੍ਹਾ ਪੱਧਰ ’ਤੇ ਪੁਤਲੇ ਫ਼ੂਕੇ ਜਾਣਗੇ- ਬਲਵਿੰਦਰ ਲਤਾਲਾ ਪੰਜਾਬ ਸਰਕਾਰ ਦੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।