30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਲਈ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਵਿਸ਼ੇਸ਼ ਮੀਟਿੰਗ

ਰਾੜਾ ਸਾਹਿਬ, 29 ਅਗਸਤ (ਚਣਕੋਈਆਂ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖਾਲਸਾ ਮਾਰਚ 31 ਅਗਸਤ ਨੂੰ ਹਲਕਾ ਪਾਇਲ ਵਿੱਚ ਪਹੁੰਚ ਰਿਹਾ ਹੈ। ਮਾਰਚ ਦੇ ਹਲਕੇ ਵਿੱਚ ਪਹੁੰਚਣ ’ਤੇ ਸਵਾਗਤ ਕਰਨ ਅਤੇ ਵੱਖ-ਵੱਖ ਡਿਊਟੀਆਂ ਦੀ ਜ਼ਿੰਮੇਵਾਰੀ ਸੌਂਪਣ ਸਬੰਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਪਾਇਲ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਚੋਲਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਹੋਈ।

ਅਜੀਤ ਡੈਸਕ 30-08-2026
ਰਾੜਾ ਸਾਹਿਬ, 29 ਅਗਸਤ (ਚਣਕੋਈਆਂ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖਾਲਸਾ ਮਾਰਚ 31 ਅਗਸਤ ਨੂੰ ਹਲਕਾ ਪਾਇਲ ਵਿੱਚ ਪਹੁੰਚ ਰਿਹਾ ਹੈ। ਮਾਰਚ ਦੇ ਹਲਕੇ ਵਿੱਚ ਪਹੁੰਚਣ ’ਤੇ ਸਵਾਗਤ ਕਰਨ ਅਤੇ ਵੱਖ-ਵੱਖ ਡਿਊਟੀਆਂ ਦੀ ਜ਼ਿੰਮੇਵਾਰੀ ਸੌਂਪਣ ਸਬੰਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਪਾਇਲ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਚੋਲਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਾਰਚ ਦੇ ਸਵਾਗਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਆਗੂਆਂ ਨੇ ਕਿਹਾ ਕਿ ਮੀਰੀ-ਪੀਰੀ ਦੀ ਮਹਾਨ ਵਿਚਾਰਧਾਰਾ ਨਾਲ ਜੁੜੇ ਇਸ ਮਾਰਚ ਦਾ ਹਲਕਾ ਪਾਇਲ ਵਿੱਚ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਇਸ ਮੌਕੇ ਇੰਜੀ.ਜਗਦੇਵ ਸਿੰਘ ਬੋਪਾਰਾਏ ਪਾਇਲ ਕੌਮੀ ਮੀਤ ਪ੍ਰਧਾਨ, ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ , ਜਥੇਦਾਰ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ, ਗੁਰਜੀਤ ਸਿੰਘ ਪੰਧੇਰਖੇੜੀ ਕੌਮੀ ਮੀਤ ਪ੍ਰਧਾਨ, ਜਥੇ. ਬਲਵੰਤ ਸਿੰਘ ਘਲੋਟੀ ਮੈਂਬਰ ਪੀ. ਏ. ਸੀ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ ਸ਼੍ਰੋ. ਗੁ. ਪ੍ਰਬੰਧਕ ਕਮੇਟੀ, ਜਥੇ. ਅਵਤਾਰ ਸਿੰਘ ਧਮੋਟ ਸੰਯੁਕਤ ਸਕੱਤਰ, ਜਥੇ. ਜਗਦੇਵ ਸਿੰਘ ਦੋਬੁਰਜੀ ਸਰਕਲ ਪ੍ਰਧਾਨ, ਮੈਨੇਜਰ ਗੁਰਜੀਤ ਸਿੰਘ ਰਾਜੇਵਾਲ, ਜਸਪ੍ਰੀਤ ਸਿੰਘ ਮਾਲੋਦੋਦ ਪ੍ਰਧਾਨ ਯੂਥ ਵਿੰਂਗ, ਡਾ.ਸੁਰਿੰਦਰ ਸਿੰਘ ਸਾਹਪੁਰ, ਗੁਰਦੀਪ ਸਿੰਘ ਅੜੈਚਾਂ, ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੋੜਾ, ਪ੍ਰਿਤਪਾਲ ਸਿੰਘ ਝੱਮਟ ਸਰਕਲ ਜਥੇਦਾਰ, ਗੁਰਸ਼ਰਨਜੀਤ ਸਿੰਘ ਗੁਰੀ ਘਲੋਟੀ, ਸਮਸ਼ੇਰ ਸਿੰਘ ਘੋਲਾ ਘਲੋਟੀ, ਕਲਾਂ, ਅਮਨਦੀਪ ਸਿੰਘ ਟੋਨਾ ਸਰਕਲ ਪ੍ਰਧਾਨ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ , ਬੇਅੰਤ ਸਿੰਘ ਪੰਧੇਰਖੇੜੀ ਆਦਿ ਤੋਂ ਇਲਾਵਾ ਹਲਕਾ ਪਾਇਲ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗ ੂ, ਅਹੁਦੇਦਾਰ ਅਤੇ ਵਰਕਰ ਸਨ।
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਦਾ ਪੁੰਜਯੋ ਬਠਿੰਡਾ ਵਿਖੇ ਇੱਕ ਰੋਜ਼ਾ ਪਿਕਨਿਕ ਦੌਰਾ ਅਗਲੀ ਖ਼ਬਰ ਮਲੌਦ ਸ਼ਹਿਰ ਵਿਚ ਲਗਦੇ ਮਿੰਟ-ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।