30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹੜਤਾਲੀ ਸਰਕਾਰੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਧਮਕੀ ’ਤੇ ਭਗਵੰਤ ਮਾਨ ਦੀ ਕੁਰਸੀ ਪਲਟ ਦੇਵਾਂਗੇ-ਰਾਜਾ ਵੜਿੰਗ ਵੜਿੰਗ ਦੀ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਨਾਲ ਗਰਮਾਈ ਕਾਂਗਰਸ ਦੀ ਸਿਆਸਤ

ਸਮਰਾਲਾ, 29 ਅਗਸਤ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਹੜਤਾਲ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ‘ਤੇ ਤਿੱਖਾ ਹਮਲਾ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਜੇਕਰ ਮੁੱਖ ਮੰਤਰੀ ਵਿਚ ਜੁਰਅਤ ਹੈ ਤਾਂ ਹੜਤਾਲ ਕਰਨ ਵਾਲੇ ਇੱਕ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਕੇ ਵਿਖਾਏ ਤਾਂ ਕਾਂਗਰਸ ਮੁਖ ਮੰਤਰੀ ਨੂੰ ਛੇ ਮਹੀਨੇ ਪਹਿਲਾਂ ਹੀ ਕੁਰਸੀ ਤੋਂ ਲਾਹ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਮੁਲਾਜ਼ਮਾਂ ਨਾਲ ਡਟ ਕੇ ਖੜੀ ਹੈ।

ਅਜੀਤ ਡੈਸਕ 30-08-2026
ਸਮਰਾਲਾ, 29 ਅਗਸਤ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਹੜਤਾਲ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ‘ਤੇ ਤਿੱਖਾ ਹਮਲਾ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਜੇਕਰ ਮੁੱਖ ਮੰਤਰੀ ਵਿਚ ਜੁਰਅਤ ਹੈ ਤਾਂ ਹੜਤਾਲ ਕਰਨ ਵਾਲੇ ਇੱਕ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਕੇ ਵਿਖਾਏ ਤਾਂ ਕਾਂਗਰਸ ਮੁਖ ਮੰਤਰੀ ਨੂੰ ਛੇ ਮਹੀਨੇ ਪਹਿਲਾਂ ਹੀ ਕੁਰਸੀ ਤੋਂ ਲਾਹ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਮੁਲਾਜ਼ਮਾਂ ਨਾਲ ਡਟ ਕੇ ਖੜੀ ਹੈ। ਰਾਜਾ ਵੜਿੰਗ ਅੱਜ ਇੱਥੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਦੇਯੂਥ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਚੁਣੇ ਜਾਣ’ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅੱਵਲ ਸੂਬਾ ਰਿਹਾ ਸੀ। ਪਰ ਅੱਜ ਪੰਜਾਬ ਦੇ ਵਿਚ ਗੈਂਗਸਟਰਵਾਦ, ਡਰੱਗਜ਼, ਬੇਰੁਜ਼ਗਾਰੀ ਅਤੇ ਕਰਜ਼ਾ ਸਿਖ਼ਰਾਂ ‘ਤੇ ਹੈ। ਪੰਜਾਬ ਅੱਜ 80 ਕਰੋੜ ਰੁਪਏ ਰੋਜ਼ਾਨਾ ਕਰਜ਼ੇ ਦਾ ਵਿਆਜ ਭਰ ਰਿਹਾ ਹੈ ਅਤੇ ਭਗਵੰਤ ਮਾਨ ਨੇ ਪੰਜਾਬ ਨੂੰਅੱਜ ਰੰਗਲਾ ਪੰਜਾਬ ਦੀ ਬਜਾਏ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ। ਸਮਰਾਲਾ ਵਿਚ ਢਿੱਲੋਂ ਅਤੇ ਰਾਜਾ ਗਿੱਲ ਗਰੁੱਪ ਵਿਚਕਾਰ ਚੱਲ ਰਹੀ ਖਿੱਚੋਤਾਣ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਅਜਿਹੀ ਕੋਈ ਰਿਵਾਇਤਨਹੀਂ ਹੈ ਕਿ ਕਿਉਂਕਿ ਟਿਕਟ ਰਾਹੁਲ ਗਾਂਧੀ ਅਤੇ ਮਾਲਿਕਾਰਜੁਨ ਖੜਗੇ ਨੇ ਦੇਣੀ ਹੈ। ਪਰ ਉਹ ਪ੍ਰਧਾਨ ਵਜੋਂ ਟਿਕਟ ਲਈ ਚੰਗੇ ਲੋਕਾਂ ਦੀ ਵਕਾਲਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੱਖ-ਵੱਖ ਨਿਯੁਕਤੀਆਂ ਵਿਚ 50 ਪ੍ਰਤੀਸ਼ਤ ਟਿਕਟਾਂ ਵੀ ਨੌਜਵਾਨਾਂ ਨੂੰ ਦਿੱਤੀਆਂ ਜਾਣੀਆਂ ਹਨ। ਭਾਵੇਂ ਰਾਜਾ ਵੜਿੰਗ ਅੱਜ ਇੱਥੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੇ ਪ੍ਰਬੰਧਾਂ ਅਤੇ ਪੁਰਾਣੇ ਸਾਥੀਆਂ ਨੂੰ ਨਾਲ ਜੋੜਨ ਦੇ ਬਹਾਨੇ ਆਏ ਸਨ। ਪਰ ਸਮਝਿਆ ਇਹ ਜਾਂਦਾ ਹੈ ਕਿ ਅਸਲ ‘ਚ ਉਹ ਸਥਾਨਕ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਰਾਜਨੀਤਿਕ ਝਟਕਾ ਦੇਣ ਲਈ ਉਨ੍ਹਾਂ ਦੇ ਵਿਰੋਧੀ ਨੂੰ ਥਾਪੜਾ ਦੇਣਾ ਸੀ। ਢਿੱਲੋਂ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਦੇ ਵੇਰਵੇ ਤਾਂ ਭਾਵੇਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ, ਪਰ ਕਰਨਵੀਰ ਸਿੰਘ ਢਿੱਲੋਂ ਵਲੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਲਈ ਕੀਤੇ ਜਾ ਰਹੇ ਯਤਨਾਂ ਨੂੰ ਅੱਜ ਵੱਡਾ ਹੁਲਾਰਾ ਮਿਲਣ ਦਾ ਪ੍ਰਭਾਵ ਬਣ ਰਿਹਾ ਹੈ। ਇਸ ਮੌਕੇ ‘ਤੇ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਚੋਣ ਇਸੇ ਲਈ ਲੜੇ ਹਨ ਤਾਂ ਜੋ ਸਮਰਾਲੇ ਤੋਂ ਵਿਧਾਨ ਸਭਾ ਦੀ ਟਿਕਟ ‘ਤੇ ਦਾਅਵੇਦਾਰੀਪੇਸ਼ ਕੀਤਾ ਜਾ ਸਕੇ ਅਤੇ ਹੁਣ ਉਹ ਇੱਥੋਂ ਟਿਕਟ ਦੇ ਦਾਅਵੇਦਾਰ ਹਨ। ਇਸ ਮੌਕੇ ਬਲਵੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਅਜਮੇਰ ਸਿੰਘ, ਜਤਿੰਦਰ ਸਿੰਘ, ਕਮਲਜੀਤ ਸਿੰਘ ਢਿੱਲੋਂ, ਲਵੀ ਢਿੱਲੋਂ ਪੀ. ਏ., ਲੱਕੀ ਮਾਛੀਵਾੜਾ, ਨੀਰਜ ਖੁੱਲਰ, ਸ਼ੰਮੀ ਦੂਆ, ਕੁਲਵਿੰਦਰ ਸਿੰਘ ਮਾਣੇਵਾਲ, ਗੁਰਪ੍ਰੀਤ ਸਿੰਘ ਟੱਪਰੀਆਂ, ਸੇਵਾ ਸਿੰਘ, ਰਜਨੀ, ਰਮਨ ਬਹਿਲੋਲਪੁਰ, ਬਲਬੀਰ ਸਿੰਘ, ਸ਼ਮਸ਼ੇਰ ਸਿੰਘ ਆਦਿ ਤੋਂ ਇਲਾਵਾ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਖੰਨਾ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੰਗਠਨ ਦੀ ਮਜ਼ਬੂਤੀ ਲਈ ਐਡਵੋਕੇਟ ਚਿਰਾਂਸ਼ੂ ਨੇ ਕੀਤੀ ਜਾਖੜ ਨਾਲ ਚਰਚਾ ਕਿਹਾ, ਸ਼ਹਿ... ਅਗਲੀ ਖ਼ਬਰ ਅਹਿਮਦਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸ਼ੰਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।