29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿਚ ਹਲਕਾ ਪਾਇਲ ਦੇ ਵਰਕਰਾਂ ਦਾ ਜਥਾ ਬਾਬਾ ਬਕਾਲਾ ਸਾਹਿਬ ਪੁਜਾ

ਪਾਇਲ, 28 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋ ਰਹੀ ਇਤਿਹਾਸਿਕ ਪੰਥਕ ਕਾਨਫ਼ਰੰਸ ਦੇ ਵਿਚ ਸ਼ਾਮਿਲ ਹੋਣ ਦੇ ਲਈ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਵਰਕਰਾਂ ਦਾ ਕਾਫ਼ਲਾ ਮੁੱਖ ਦਫ਼ਤਰ ਤੋਂ ਰਵਾਨਾ ਹੋਇਆ। ਇਸ ਮੌਕੇ ਰੁਪਾਲੋਂ ਨੇ ਕਿਹਾ ਕਿ ਇਸ ਵਾਰ ਦੀ ਹੋ ਰਹੀ ਇਤਿਹਾਸਿਕ ਪੰਥਕ ਕਾਨਫ਼ਰੰਸ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਕਿਉਂਕਿ ਸਾਰੀਆਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਲੋਕਾਂ ਦੀਆਂ ਨਜ਼ਰਾਂ ਵਾਰਿਸ ਉੱਤੇ ਲੱਗੀਆਂ ਹੋਈਆਂ ਹਨ, ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਦੇ ਲਈ ਇੱਕ ਖੇਤਰੀ ਪਾਰਟੀ ਦੀ ਲੋੜ ਸੀ।

ਅਜੀਤ ਡੈਸਕ 29-08-2026
ਪਾਇਲ, 28 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋ ਰਹੀ ਇਤਿਹਾਸਿਕ ਪੰਥਕ ਕਾਨਫ਼ਰੰਸ ਦੇ ਵਿਚ ਸ਼ਾਮਿਲ ਹੋਣ ਦੇ ਲਈ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਵਰਕਰਾਂ ਦਾ ਕਾਫ਼ਲਾ ਮੁੱਖ ਦਫ਼ਤਰ ਤੋਂ ਰਵਾਨਾ ਹੋਇਆ। ਇਸ ਮੌਕੇ ਰੁਪਾਲੋਂ ਨੇ ਕਿਹਾ ਕਿ ਇਸ ਵਾਰ ਦੀ ਹੋ ਰਹੀ ਇਤਿਹਾਸਿਕ ਪੰਥਕ ਕਾਨਫ਼ਰੰਸ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਕਿਉਂਕਿ ਸਾਰੀਆਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਲੋਕਾਂ ਦੀਆਂ ਨਜ਼ਰਾਂ ਵਾਰਿਸ ਉੱਤੇ ਲੱਗੀਆਂ ਹੋਈਆਂ ਹਨ, ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਦੇ ਲਈ ਇੱਕ ਖੇਤਰੀ ਪਾਰਟੀ ਦੀ ਲੋੜ ਸੀ। ਲੋਕ ਹੁਣ ਮੁੜ ਕੇ ਆਪਣੀ ਖੇਤਰੀ ਪਾਰਟੀ ਨੂੰ ਸੁਰਜੀਤ ਕਰਨਾ ਚਾਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਸਕੱਤਰ ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਜਥੇਦਾਰ ਰੁਲਦਾ ਸਿੰਘ ਦੋਰਾਹਾ, ਪ੍ਰਗਟ ਸਿੰਘ ਰੱਬੋਂ, ਬਲਵਿੰਦਰ ਸਿੰਘ ਬਿੱਲੂ ਚੋਮੋਂ, ਮੋਹਣ ਸਿੰਘ ਦੋਰਾਹਾ, ਗੁਰਿੰਦਰ ਸਿੰਘ ਖੰਨਾ, ਜੋਗਾ ਸਿੰਘ ਪਾਇਲ, ਮੋਹਣ ਸਿੰਘ ਪਾਇਲ, ਗੁਰਦੀਪ ਸਿੰਘ ਘਣਗਸ, ਗੁਰਪ੍ਰੀਤ ਸਿੰਘ ਘਲੋਟੀ, ਤਰਲੋਚਨ ਸਿੰਘ ਘਣਗਸ, ਅਮਨ ਰਾਮਪੁਰ, ਬੁੱਧ ਸਿੰਘ ਮਦਨੀਪੁਰ, ਅਮਰੀਕ ਸਿੰਘ ਗੋਸਲਾਂ, ਗੁਰਪ੍ਰੀਤ ਸਿੰਘ ਬੁਆਣੀ, ਰਣਧੀਰ ਸਿੰਘ ਬੇਰਕਲਾਂ, ਬਲਵਿੰਦਰ ਸਿੰਘ ਬਿੱਲਾ, ਮੇਜਰ ਸਿੰਘ ਰੱਬੋਂ, ਜਸਵੀਰ ਸਿੰਘ ਐੱਸ. ਡੀ. ਓ. ਲੰਢਾ, ਗੁਰਨੂਰ ਸਿੰਘ, ਜਤਿੰਦਰ ਸਿੰਘ ਆਦਿ ਸ਼ਾਮਿਲ ਹਨ।
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਟਾਂ ਕਾਲਜ ਵਿਖੇ ਅਰਦਾਸ ਅੱਜ ਅਗਲੀ ਖ਼ਬਰ ਨਾਰੰਗਵਾਲ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।